ਮੁੰਬਈ -(ਮਨਦੀਪ ਕੌਰ )-ਮੁੰਬਈ ਵਿੱਚ ਛਤਰਪਤੀ ਸ਼ਿਵਾ ਜ ਮਹਾਰਾਜ ਹਵਾਈ ਅੱਡਾ ਅਤੇ ਤਾਜ ਮਹਿਲ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ । ਇਹ ਧਮਕੀ ਪੁਲਿਸ ਨੂੰ ਈਮੇਲ ਰਾਹੀਂ ਭੇਜੀ ਗਈ ਹੈ।
ਉਸ ਈਮੇਲ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡਾ ਅਤੇ ਤਾਜ ਮਹਿਲ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ ਗਈ ਹੈ। ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੁੰਬਈ ਪੁਲਿਸ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਅਤੇ ਤਾਜ ਮਹਿਲ ਹੋਟਲ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ । ਤਾਂ ਕਿ ਕਿਸੇ ਵੀ ਤਰਹਾਂ ਦੀ ਹੋਣ ਵਾਲੀ ਘਟਨਾ ਲਈ ਉਹ ਤਿਆਰ ਰਹਿਣ। ਬਾਕੀ ਪੁਲਿਸ ਈਮੇਲ ਕਿਸ ਮਾਧਿਅਮ ਕਿਸ ਵਿਅਕਤੀ ਵੱਲੋਂ ਭੇਜੀ ਗਈ ਹੈ ਇਹ ਸਭ ਕੁਝ ਚੈੱਕ ਕਰ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਤੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਜਾਵੇ।