ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਘਾਹ ਮੰਡੀ ਦੇ ਵਿੱਚ ਪੈਂਦੇ ਕਾਂਸ਼ੀ ਨਗਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ । ਜਾਣਕਾਰੀ ਮੁਤਾਬਿਕ ਕਾਂਸ਼ੀ ਨਗਰ ਵਿੱਚ ਇੱਕ ਨੌਜਵਾਨ ਦੀ ਲਾਸ਼ ਦੇ ਟੁਕੜੇ ਕਰ ਕੇ ਬੋਰੀ ਵਿੱਚ ਬਨ ਕੇ ਕੋਈ ਸੁੱਟ ਗਿਆ। ਜਦੋਂ ਉਸ ਨੂੰ ਕੁਛ ਕੂੜਾ ਚੁੱਕਣ ਵਾਲੇ ਬਚਿਆ ਵਲੋ ਖੋਲਿਆ ਗਿਆ ਤਾਂ ਓਹਨਾ ਨੇ ਦੇਖਿਆ ਕਿ ਉਸ ਬੋਰੀ ਵਿਚ ਕਿਸੀ ਸੀ ਲਾਸ਼ ਹੈ ।
ਜਦੋਂ ਬਚਿਆ ਦੇ ਰੌਲਾ ਪਾਉਣ ਤੋਂ ਬਾਅਦ ਕਿਸੀ ਬਜੁਰਗ ਨੇ ਆ ਕੇ ਦੇਖਿਆ ਤਾਂ ਉਸ ਵਿੱਚ ਸੱਚੀ ਹੀ ਲਾਸ਼ ਸੀ। ਜਿਸ ਦੇ ਟੁਕੜੇ ਕਰ ਕੇ ਸੁੱਟੇ ਗਏ ਸੀ। ਅਤੇ ਲਾਸ਼ ਵਿੱਚੋ ਬੁਹਤ ਹੀ ਬਦਬੂ ਵੀ ਆ ਰਹੀ ਸੀ। ਜਿਸ ਤੋਂ ਬਾਅਦ ਓਥੋਂ ਦੇ ਲੋਕਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਵੈਸਟ ਦੀ ਪੁਲੀਸ ਅਤੇ ਥਾਣਾ ਲਾਂਬੜਾ ਦੀ ਪੁਲੀਸ ਮੌਕੇ ਉਤੇ ਪਹੁੰਚ ਗਈ। ਅਤੇ ਮਾਮਲੇ ਦੀ ਸ਼ਾਨਬੀਨ ਵਿੱਚ ਜੁੱਟ ਗਈ।
ਉਥੋਂ ਦੇ ਲੋਕਾਂ ਤੋਂ ਪਤਾ ਚੱਲਿਆ ਕਿ ਮ੍ਰਿਤਕ ਦੀ ਉਮਰ ਘੱਟ ਤੋਂ ਘੱਟ 24 -25 ਸਾਲ ਦੀ ਹੋਵੇਗੀ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਨੌਜਵਾਨ ਕਿੱਥੋਂ ਦਾ ਹੈ ਇਥੋਂ ਦੀ ਬਸਤੀ ਦਾ ਹੀ ਹੈ ਜਾਂ ਫਿਰ ਕਿਸੇ ਹੋਰ ਸ਼ਹਿਰ ਦਾ ਹੈ । ਇਸ ਸਮੇਂ ਉਥੋਂ ਦੇ ਰਿਹਾਇਸ਼ੀ ਏਰੀਏ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅੱਜ ਕੱਲ੍ਹ ਪੁਲੀਸ ਦਾ ਕੋਈ ਵੀ ਖੌਫ ਨਹੀ ਰਿਹਾ। ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਇੱਥੇ ਤਾ ਖੋਹਾਂ ਵੀ ਬਹੁਤ ਜਿਆਦਾ ਹੁੰਦੀਆਂ ਸਨ।
ਤਕਰੀਬਨ ਰਾਤ ਦੇ 8 ਵਜੇ ਤੋਂ ਬਾਅਦ ਕਿਸੇ ਦਾ ਵੀ ਇਸ ਰਸਤੇ ਤੋਂ ਜਾਣਾ ਸੁਰੱਖਿਅਤ ਨਹੀਂ ਹੈ। ਹੁਣ ਇਹ ਲਾਸ਼ ਕਦੋਂ ਦੀ ਤੇ ਕਿਹਨੇ ਸੁੱਟੀ ਹੈ ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ। ਬਾਕੀ ਹਜੇ ਤੱਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਭਿਜਵਾ ਦਿੱਤਾ ਹੈ।