ਜਲੰਧਰ -(ਮਨਦੀਪ ਕੌਰ )- ਜਲ਼ੰਧਰ ਦੇ ਭਾਰਗੋ ਕੈਂਪ ਦੇ ਅਧੀਨ ਆਉਂਦੇ ਅਵਤਾਰ ਨਗਰ ਵਿੱਚੋਂ ਕਲ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਸਭ ਨੂੰ ਪਾਕਿਸਤਾਨ ਦਾ ਜਾਸੂਸ ਦੱਸਿਆ ਜਾ ਰਿਹਾ ਸੀ। ਇਸ ਮਾਮਲੇ ਵਿਚ ਇਕ ਨਵਾ ਮੋੜ ਆਇਆ ਹੈ । ਜਦੋਂ ਇਕ ਨਿੱਜੀ ਮੀਡੀਆ ਚੈਨਲ ਵਲੋ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤਾਂ ਥਾਣਾ ਭਾਰਗੋ ਕੈਂਪ ਦੇ SHO ਹਰਦੇਵ ਸਿੰਘ ਨੇ ਦੱਸਿਆ ਕਿ ਇਹ ਗਲਤ ਜਾਣਕਾਰੀ ਸਾਂਝੀ ਕੀਤੀ ਗਈ ਹੈ । ਅਵਤਾਰ ਨਗਰ ਵਿੱਚੋਂ ਫੜਿਆ ਗਿਆ ਵਿਅਕਤੀ ਕੋਈ ਪਾਕਿਸਤਾਨੀ ਜਾਸੂਸ ਨਹੀਂ ਹੈ ।
ਬਲਕਿ ਉਸ ਵਿਅਕਤੀ ਦੇ ਖਿਲਾਫ IT ACT ਅਤੇ ਕਾਪੀਰਾਈਟ ਉਲੰਘਣਾ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ । SHO ਹਰਦੇਵ ਸਿੰਘ ਨੇ ਦੱਸਿਆ ਕਿ ਗੁਜਰਾਤ ਪੁਲਿਸ ਦੀ ਗਾਂਧੀ ਨਗਰ CID ਦੀ ਪੁਲੀਸ ਨੇ ਇਸ ਵਿਅਕਤੀ ਨੂੰ ਫੜਨ ਲਈ ਇਹ ਕਾਰਵਾਈ ਕੀਤੀ ਸੀ। ਮਾਮਲਾ Jio Hotstar ਦੁਆਰਾ ਦਰਜ ਕਰਵਾਇਆ ਗਿਆ ਸੀ। ਜਿਸ ਦੇ ਵਿੱਚ ਕਾਪੀਰਾਈਟ ਉਲੰਘਣਾ ਤੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਗੁਜਰਾਤ ਪੁਲਿਸ ਨੇ ਮੂਰਥਾਂ ਅਲੀ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜੌ ਕੇ ਅਵਤਾਰ ਨਗਰ ਦਾ ਨਿਵਾਸੀ ਹੈ ।
ਬਾਕੀ ਪੁਲਿਸ ਨੂੰ ਮਾਮਲੇ ਦੇ ਦੌਰਾਨ ਮੁਰਥਾ ਅਲੀ ਦੇ ਅਕਾਊਂਟ ਚੋਂ 40 ਲੱਖ ਦੀ ਟਰਾਂਜੈਕਸ਼ਨ ਦਾ ਲੈਣ ਦੇਣ ਮਿਲਿਆ ਹੈ। ਜਿਸ ਦੀ ਜਾਂਚ ਗੁਜਰਾਤ ਪੁਲਿਸ ਕਰ ਰਹੀ ਹੈ।