ਜਲੰਧਰ -(ਮਨਦੀਪ ਕੌਰ )- ਭਾਰਤ ਅਤੇ ਪਾਕਿਸਤਾਨ ਵਿਚਲੇ ਚਲਦੇ ਤਨਾਵ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਆਦਮਪੁਰ ਵਿੱਚ ਸਥਿਤ ਏਅਰ ਬੇਸ ਦਾ ਦੌਰਾ ਕੀਤਾ ।
ਇਸ ਦੌਰੇ ਦੀ ਕਿਸੀ ਨੂੰ ਵੀ ਪਹਿਲਾ ਸੂਚਨਾ ਨਹੀਂ ਦਿੱਤੀ ਗਈ ਸੀ। ਇਸ ਦੌਰੇ ਨੂੰ ਪੂਰੀ ਤਰ੍ਹਾਂ ਨਾਲ secret ਰੱਖਿਆ ਗਿਆ ਸੀ। ਪਿਛਲੇ ਕੁਛ ਦਿਨਾਂ ਤੋਂ ਜਿਵੇਂ ਇੰਡੀਅਨ ਆਰਮੀ ਦਿਨ ਰਾਤ ਸਾਡੀ ਸੁਰੱਖਿਆ ਵਿੱਚ ਲੱਗੀ ਹੋਈ ਹੈ ।ਇਸ ਗੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਮ ਫੋਰਸ ਦੇ ਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ।
ਪ੍ਰਧਾਨ ਮੰਤਰੀ ਨੂੰ ਅਚਾਨਕ ਆਪਣੇ ਸਾਮ੍ਹਣੇ ਆਪਣੇ ਏਅਰ ਬੇਸ ਵਿੱਚ ਪਹੁੰਚੇ ਦੇਖ ਜਵਾਨਾਂ ਵਿੱਚ ਵੀ ਇਕ ਖੁਸ਼ੀ ਅਤੇ ਹੌਸਲੇ ਦੀ ਲਹਿਰ ਦੌੜ ਗਈ। ਓਹਨਾ ਨੇ ਸਾਡੀ ਆਰਮ ਫੋਰਸ ਦੇ ਕੰਮ ਦੀ ਸਹਾਰਨਾ ਵੀ ਕੀਤੀ। ਅਤੇ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਦਿੱਤੇ ਯੋਗਦਾਨ ਨੂੰ ਸਲਾਮ ਵੀ ਕੀਤਾ ।