ਜਲੰਧਰ -(ਮਨਦੀਪ ਕੌਰ )– ਅਜੇ ਸਵੇਰੇ ਸਵੇਰੇ ਜਲੰਧਰ ਵਿਚ ਇਕ ਬੁਰੀ ਖ਼ਬਰ ਸੁਨਣ ਨੂੰ ਮਿਲੀ ਹੈI ਜਿਸ ਵਿਚ ਇਕ 3 ਸਾਲ ਬੱਚੇ ਦੀ ਐਕਸੀਡੇੰਟ ਵਿਚ ਮੌਕੇ ਉੱਤੇ ਹੀ ਮੌਤ ਹੋਣ ਦੀ ਖ਼ਬਰ ਮਿਲੀ ਹੈ I ਦੱਸ ਦੇਈਏ ਇਹ ਮਾਮਲਾ ਕਿਸ਼ਨਪੁਰਾ ਦਾ ਹੈ I ਜਿਥੇ ਇਕ 3 ਸਾਲ ਬਚੇ ਨੂੰ XUV ਕਾਰ ਵਲੋਂ ਬੱਚੇ ਨੂੰ ਬੁਰੀ ਤਰਾ ਨਾਲ ਕੁਚਲ ਦਿੱਤਾ ਗਿਆ I ਮ੍ਰਿਤਕ ਦੀ ਪਹਿਚਾਣ ਤ੍ਰਿਪੁਰ ਹੰਸ ਪੁੱਤਰ ਲੱਕੀ ਹੰਸ ਨਿਵਾਸੀ ਕਿਸ਼ਨਪੁਰਾ ਦੇ ਰੂਪ ਵਿਚ ਹੋਈ ਹੈ I ਜਾਣਕਾਰੀ ਮੁਤਾਬਿਕ ਮ੍ਰਿਤਕ ਲੱਕੀ ਢਾਬੇ ਨੇ ਮਾਲਿਕ ਲੱਕੀ ਹੰਸ ਦਾ ਬੇਟਾ ਸੀ I ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਰਾਮ ਮੰਡੀ ਦੇ SHO ਮਨਜਿੰਦਰ ਸਿੰਘ ਨੇ ਦੱਸਿਆ ਕੇ ਇਹ ਘਟਨਾ 6.15 ਹੈ I ਜਿਥੇ ਬੱਚਾ ਅਚਾਨਕ ਘਰ ਤੋਂ ਬਾਹਰ ਆਇਆ ਅਤੇ XUV ਦੀ ਚਪੇਟ ਵਿੱਚ ਆ ਗਿਆ I ਜਿਸ ਵਿੱਚ ਬੱਚੇ ਦੀ ਮੌਤ ਹੋ ਗਈ I
ਪਰਿਵਾਰ ਦੇ ਬਿਆਨਾਂ ਉੱਤੇ XUV ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ I ਗੱਡੀ ਦੀ ਪਹਿਚਾਣ ਹੋ ਚੁਕੀ ਹੈ I ਅਤੇ ਗੱਡੀ ਨੂੰ ਪੁਲਿਸ ਨੇ ਆਪਣੇ ਕਬਜੇ ਵਿਚ ਲੈ ਲਿਆ ਹੈ I SHO ਨੇ ਦੱਸਿਆ ਕੇ ਪਹਿਲੇ ਕਾਰ ਚਲਾਕ ਨੇ ਕੁੱਤੇ ਨੂੰ ਕੁਚਲਿਆਜਿਸ ਕਰਨ ਪਰਿਵਾਰ ਦਾ ਧੀਆਂ ਕੁੱਤੇ ਵੱਲ ਚਲਾ ਗਿਆ I ਅਤੇ ਨਾਲ ਹੀ XUV (PBO8-EX6238) ਗੱਡੀ ਨੇ 3 ਸਾਲ ਮਾਸੂਮ ਨੂੰ ਵੀ ਕੁਚਲ ਦਿੱਤਾ I
ਪਰਿਵਾਰ ਨੇ ਦੱਸਿਆ ਕੇ 8 ਸਾਲ ਬਾਅਦ ਓਹਨਾ ਦੇ ਘਰ ਵਿਚ ਇਹ ਆਈ ਸੀ I ਅਤੇ ਅਜੇ ਸਵੇਰੇ ਤ੍ਰਿਪੁਰ ਦੇ ਮੁਨਨ ਕਰਵਾਉਣ ਲਈ ਮੰਦਿਰ ਜਾ ਰਹੇ ਸੀ I ਇਹ ਹਾਦਸਾ ਹੋ ਗਿਆI ਸਾਰੀ ਘਟਨਾ ਓਥੇ ਦੇ ਲਗੇ CCTV ਵਿਚ ਕੈਦ ਹੋ ਗਈ ਹੈ I ਪੁਲਿਸ ਨੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਹੈ I