ਜਲੰਧਰ-(ਮਨਦੀਪ ਕੌਰ)- ਗੁਰੂ ਨਾਨਕਪੁਰਾ ਵਿੱਚ ਬਿਜਲੀ ਵਿਭਾਗ ਦੀ ਜਮੀਨ ਉੱਤੇ ਘਰ ਬਣਾ ਕੇ ਰਹਿ ਰਹੇ ਝੁੱਗੀ ਝੋਪੜੀ ਵਾਲਿਆਂ ਦੇ ਨੌ ਸਾਲਾਂ ਬੱਚੇ ਆਰਵ ਲੋਕ ਕਰੰਟ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਬੱਚੇ ਪਾਰਕ ਵਿੱਚ ਖੇਲਦੇ ਸਮੇਂ 66 ਕੇਵੀ ਲਾਈਨ ਉੱਤੇ ਪੱਥਰ ਬਣ ਕੇ ਸੁੱਟ ਦਿੱਤਾ । ਜਿਸ ਤੋਂ ਬਾਅਦ ਬਹੁਤ ਜ਼ੋਰਦਾਰ ਧਮਾਕਾ ਹੋਇਆ । ਅਤੇ ਬੱਚੇ ਦੇ ਸਰੀਰ ਨੂੰ ਕਰੰਟ ਲੱਗਣ ਦੇ ਕਾਰਨ ਅੱਗ ਲੱਗ ਗਈ।
ਤੀਸਰੀ ਕਲਾਸ ਵਿੱਚ ਪੜ੍ਹ ਰਹੇ ਆਰਵ ਦੀ ਸਿਹਤ ਨਾਜੁਕ ਦੱਸੀ ਜਾ ਰਹੀ ਹੈ। ਉਸ ਨੂੰ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੱਚਾ ਸ਼ਾਮੀ 4 ਵਜੇ ਪਾਰਕ ਵਿੱਚ ਖੇਲ ਰਿਹਾ ਹੈ। ਅਤੇ ਉਸ ਨੇ ਕੋਈ ਪਲਾਸਟਿਕ ਨੁਮਾ ਚੀਜ਼ ਰੱਸੀ ਨਾਲ ਬੰਨ ਕੇ ਤਾਰਾਂ ਉੱਤੇ ਸੁੱਟੀ। ਜਿਸ ਕਾਰਨ ਤਾਰਾਂ ਵਿੱਚੋਂ ਬਹੁਤ ਜ਼ੋਰ ਦੀ ਧਮਾਕਾ ਹੋਇਆ ਤੇ ਉਸ ਉੱਤੇ ਬਿਜਲੀ ਡਿੱਗ ਗਈ ਜਿਸ ਕਾਰਨ ਉਸਦੇ ਸਰੀਰ ਨੂੰ ਅੱਗ ਲੱਗ ਗਈ ਅਤੇ ਉਸਦਾ ਸਰੀਰ ਝੁਲਸ ਗਿਆ । ਸੀਸੀ ਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਆਸ ਪਾਸ ਖੜੇ ਬੱਚੇ ਦੌੜ ਗਏ ਅਤੇ ਬਾਅਦ ਵਿੱਚ ਉਸਦੇ ਕੋਲ ਆਉਂਦੇ ਹਨ ਅਤੇ ਉਸਨੂੰ ਚੁੱਕਦੇ ਹਨ। ਜਿਸ ਦੇ ਤੁਰੰਤ ਬਾਅਦ ਆਰਬ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਗਈ ਅਤੇ ਉਸਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।।