ਜਲੰਧਰ -( ਮਨਦੀਪ ਕੌਰ )- ਜਲੰਧਰ ਦੇ ਕੋਲ ਪੈਂਦੇ ਫਗਵਾੜਾ ਵਿੱਚੋਂ ਇੱਕ ਔਰਤ ਦੇ ਨਾਲ ਜਬਰ ਜਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਨੇ ਬੇਜੀਪੀ ਨੇਤਾ ਅਤੇ ਪੱਤਰਕਾਰ ਉੱਤੇ ਜਬਰ ਜਨਾਹ ਦੇ ਗੰਭੀਰ ਆਰੋਪ ਲਗਾਏ ਹਨ। ਮਹਿਲਾ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦਾ ਆਪਣੇ ਪਤੀ ਦੇ ਨਾਲ ਕੁਝ ਘਰੇਲੂ ਵਿਵਾਦ ਚੱਲ ਰਿਹਾ ਹੈ। ਜਿਸ ਕਾਰਨ ਉਹ ਆਪਣੇ ਪੇਕੇ ਘਰ ਆ ਕੇ ਰਹਿ ਰਹੀ ਹੈ। ਜਿਸ ਕਾਰਨ ਇਹ ਦੋਵੇਂ ਮੇਰੇ ਪਤੀ ਦੇ ਨਾਲ ਚੱਲ ਰਹੇ ਵਿਵਾਦ ਲਈ ਮੇਰੇ ਵੱਲੋਂ ਪੈਰਵਾਈ ਕਰ ਰਹੇ ਸਨ। ਪਰ 5 ਫਰਵਰੀ ਦੁਪਹਿਰ 3 ਵਜੇ ਇਹਨਾਂ ਵੱਲੋਂ ਮੈਨੂੰ ਹਾਲ ਚਾਲ ਪੁੱਛਣ ਲਈ ਮੈਸੇਜ ਆਉਂਦਾ ਹੈ।
ਇਸ ਦੌਰਾਨ ਮੈਨੂੰ ਕੰਮ ਲਈ ਪੁੱਛਿਆ ਗਿਆ। ਅਤੇ ਆਫਿਸ ਦੇ ਵਿਚ ਕੰਮ ਕਰਨ ਵਾਸਤੇ ਬੁਲਾਇਆ ਗਿਆ। ਪਹਿਲੇ ਤਾਂ ਮੈਂ ਮਨਾ ਕਰ ਦਿੱਤਾ। ਫਿਰ ਮੈਨੂੰ ਪੱਤਰਕਾਰ ਅਮਿਤ ਓਹਰੀ ਦਾ ਭਰੋਸਾ ਦਵਾਉਂਦੇ ਹੋਏ ਫਗਵਾੜਾ ਗੈਸ ਏਜੰਸੀ ਦੇ ਵਿੱਚ ਬੁਲਾਇਆ ਗਿਆ। ਜਿੱਥੋਂ ਮੈਨੂੰ ਪੱਤਰਕਾਰ ਅਮਿਤ ਓਰੀ ਅਤੇ ਬੀਜੇਪੀ ਨੇਤਾ ਅਨੁਰਾਗ ਮਾਰਕੰਡ ਆਪਣੇ ਫਾਰਮ ਹਾਊਸ ਵਿੱਚ ਲੈ ਗਏ । ਪੀੜਤਾਂ ਦੇ ਆਰੋਪ ਹਨ ਕਿ ਇਹਨਾਂ ਦੋਵਾਂ ਨੇ ਉੱਥੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾਂ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਜਾਣ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੌਰਾਨ ਦੱਸਿਆ ਕਿ ਉਹ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਘਰ ਪਹੁੰਚੀ। ਪੀੜਿਤ ਔਰਤ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਅਤੇ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ। ਜਦੋਂ ਇਸ ਬਾਰੇ ਦੇ ਵਿੱਚ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ। ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਬਣਦੀ ਕਾਰਵਾਈ ਕੀਤੀ ਜਾਵੇਗੀ।