ਚੰਡੀਗੜ੍ਹ -(ਮਨਦੀਪ ਕੌਰ )- ਅੱਜ ਸਵੇਰੇ ਸਵੇਰੇ ਚੰਡੀਗੜ੍ਹ ਵਿੱਚ ਪੁਲੀਸ ਵਲੋ ਕੌਮੀ ਇਨਸਾਫ ਮੋਰਚਾ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਹਨ । ਜ਼ਿਕਰਯੋਗ ਹੈ ਕਿ ਸੰਗਤਾਂ ਅੰਦਰ ਬੈਠ ਕੇ ਕੀਰਤਨ ਸੁਣ ਰਹੀਆਂ ਸਨ ਤਾਂ ਐਨੇ ਨੂੰ ਪ੍ਰਸ਼ਾਸ਼ਨ ਵਲੋ ਅੱਥਰੂ ਗਾ ਦੇ ਗੋਲੇ ਸੁੱਟ ਦਿੱਤੇ ਗਏ ।
ਦਸਿਆ ਜਾ ਰਿਹਾ ਹੈ ਕੇ ਸੰਗਤਾਂ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਵਿੱਚ ਧਰਨਾ ਲਗਾਇਆ ਗਿਆ ਹੈ ਜਿਸ ਵਿਚ ਓਹਨਾ ਨੇ ਬੁਹਤ ਬੀ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ। ਤਾਂ ਜੌ ਸਿੰਘ ਸਰਕਾਰਾਂ ਨੇ ਗ੍ਰਿਫ਼ਤਾਰ ਕੀਤੇ ਹਨ ।ਓਹਨਾ ਨੂ ਰਿਹਾਅ ਕੀਤਾ ਜਾਵੇ । ਪਰ ਅੱਜ ਸਵੇਰੇ ਸਵੇਰੇ ਪੁਲੀਸ ਪ੍ਰਸ਼ਾਸ਼ਨ ਵਲੋਂ ਧਰਨਾ ਦੇ ਰਹੇ ਸਿੰਘਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟ ਦਿੱਤੇ ਗਏ ।
ਜਿਸ ਤੋ ਬਾਅਦ ਸਿੰਘਾ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਓਹਨਾ ਦਾ ਕਹਿਣਾ ਹੈ ਕਿ ਅਗਰ ਸਰਕਾਰਾਂ ਸਾਡੇ ਗੁਰੂ ਦੀ ਬੇਅਦਵੀ ਕਰਨ ਗੇ ਤਾਂ ਐਸੀ ਚੁੱਪ ਨਹੀਂ ਰਹਾ ਗੇ । ਅਸਲ ਵਿੱਚ ਜੌ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ । ਓਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਤਾਂ ਓਹਨਾ ਉੱਤੇ ਨਿਸ਼ਾਨਾ ਸਾਧਿਆ ਗਿਆ ਸੀ।