ਜਲੰਧਰ -(ਮਨਦੀਪ ਕੌਰ )- ਨਵੇਂ ਸਾਲ ਦੇ ਲਈ ਪੁਲਸ ਨੇ ਜਗ੍ਹਾ ਜਗ੍ਹਾ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਹੀ ਸ਼ਰਾਰਤੀ ਅਨਸਰਾਂ ਦੇ ਖਿਲਾਫ ਪ੍ਰਸ਼ਾਸ਼ਨ ਨੇ ਕਾਫੀ ਮਾਤਰਾ ਵਿਚ ਪੁਲੀਸ ਤੈਨਾਤ ਕੀਤੀ ਗਈ ਹੈ । ਉੱਥੇ ਹੀ ਅੱਜ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ।
ਇਕ ਮੀਡੀਆ ਸੰਸਥਾਂ ਨੂੰ ਇਕ ਪੱਤਰ ਰਾਹੀਂ ਧਮਕੀ ਦਿੱਤੀ ਗਈ ਹੈ ਕੇ ਅੱਜ ਜਾਨੀ 31 ਦਸੰਬਰ ਦੀ ਰਾਤ ਨੂੰ ਵੰਡਰਲੈਂਡ ਵਿੱਚ ਹੋਣ ਵਾਲੀ ਨਵੇਂ ਸਾਲ ਦੀ ਪਾਰਟੀ ਵਿੱਚ ਅਸੀ ਬੰਬ ਬਲਾਸਟ ਕਰਾ ਗੇ । ਨਾਲ ਹੀ ਲੈਟਰ ਵਿੱਚ ਜਲੰਧਰ ਪ੍ਰਸ਼ਾਸਨ ਨੂੰ ਖੁੱਲਾ ਚੈਲੇੰਜ ਕੀਤਾ ਗਿਆ। ਹਾਲਾਂਕਿ ਇਸ ਲੈਟਰ ਨੂੰ ਲੈ ਕੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਅਫਵਾਹ ਹੈ । ਇਸ ਤਰ੍ਹਾਂ ਦਾ ਕੁੱਛ ਵੀ ਨਹੀਂ ਹੈ ।
ਹਾਲਾਂਕਿ ਵੰਡਰਲੈਂਡ ਦੇ ਵਿੱਚ ਸਵੇਰ ਦੀ ਪੁਲਿਸ ਚੈਕਿੰਗ ਕਰ ਰਹੀ ਹੈ। ਪਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ। ਦਰਅਸਲ ਅੱਜ ਵੰਡਰਲੈਂਡ ਦੇ ਵਿੱਚ ” ਦ ਗਰੈਂਡ ਬਾਲਰੂਮ ਅਫੇਅਰ ” ਦਾ ਪ੍ਰੋਗਰਾਮ ਰੱਖਿਆ ਗਿਆ ਹੈ । ਜੋ ਕਿ ਰਾਤ 8 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਚੱਲੇਗਾ। ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ। ਪਰ ਇਸ ਲੈਟਰ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿੱਚ ਕਾਫੀ ਡਰ ਦਾ ਮਾਹੌਲ ਬਣ ਗਿਆ ਹੈ। ਇਸ ਘਟਨਾ ਦੇ ਚਲਦੇ ਐਸਐਸਪੀ ਨੇ ਕਿਹਾ ਕਿ ਇਹ ਸਾਰਾ ਕੁਝ ਇਲਾਕਾ ਨਿਵਾਸੀਆਂ ਵਿੱਚ ਡਰ ਦਾ ਮਾਹੌਲ ਬਣਾਉਣ ਲਈ ਕੀਤਾ ਗਿਆ ਹੈ । ਇਸ ਸਭ ਦੀ ਜਾਂਚ ਚੱਲ ਰਹੀ ਹੈ।