ਜਲੰਧਰ -(ਮਨਦੀਪ ਕੌਰ ) -ਗਨ ਪੁਆਇੰਟ ਉੱਤੇ ਲੁੱਟ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜਲੰਧਰ ਦੇ ਨਾਗਰਾ ਰੋਡ ਦਾ ਹੈ। ਜਿੱਥੇ ਇੱਕ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿੱਥੇ ਚੋਰਾ ਨੇ ਸ਼ਰਮਾ ਕਲੀਨਿਕ ਉੱਤੇ ਬੈਠੇ ਡਾਕਟਰ ਨੂੰ ਪਿਸਟਲ ਨਾਲ ਧਮਕਾ ਕੇ ਓਹਦੇ ਕੋਲੋ ਕੈਸ਼ ਲੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਡਾਕਟਰ ਨੇ ਆਰੋਪੀ ਦਾ ਪਿੱਛਾ ਕੀਤਾ ਅਤੇ ਉਸਨੂੰ ਰਸਤੇ ਦੇ ਵਿੱਚ ਹੀ ਫੜ ਲਿਆ। ਜਿਸ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਡਾਕਟਰ ਦੇ ਨਾਲ ਚੋਰ ਨੂੰ ਫੜ ਕੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਆਪਣੇ ਬਿਆਨਾਂ ਵਿੱਚ ਪ੍ਰਮੋਦ ਚੰਦ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ 5 ਵਜੇ ਕਲੀਨਿਕ ਬੈਠਾ ਹੋਇਆ ਸੀ ਜਿੱਥੇ ਉਸਦੇ ਕੋਲ ਕਈ ਮਰੀਜ਼ ਸਨ ਅਤੇ ਇੱਕ ਆਦਮੀ ਆਇਆ ਜਿਸ ਨੇ ਆਪਣੇ ਮੂੰਹ ਉੱਤੇ ਲੋਈ ਲਪੇਟੀ ਹੋਈ ਸੀ। ਜਦੋਂ ਸਭ ਦਵਾਈ ਲੈ ਕੇ ਚਲੇ ਗਏ ਤਾਂ ਉਹ ਆਦਮੀ ਡਾਕਟਰ ਦੇ ਕੋਲ ਆ ਕੇ ਬੈਠਾ ਅਤੇ ਆਪਣੀ ਲੋਈ ਵਿੱਚ ਦੀ ਡਾਕਟਰ ਦੀ ਕਮਰ ਉੱਤੇ ਪਿਸਤੋਲ ਲਗਾ ਕੇ ਉਸ ਨੂੰ ਕਹਿਣ ਲੱਗਾ ਕਿ ਜੋ ਕੁਝ ਵੀ ਉਹਦੇ ਕੋਲ ਹੈ ਤਾਂ ਕੱਢ ਦਵੇ। ਜਿਸ ਤੋਂ ਬਾਅਦ ਡਾਕਟਰ ਪ੍ਰਮੋਦ ਚੰਦ ਸ਼ਰਮਾ ਨੇ ਡਰ ਵਿੱਚ ਆ ਕਿ 1700 ਰੁਪਏ ਆਪਣੇ ਪਰਸ ਵਿੱਚੋਂ ਕੱਢ ਕੇ ਦਿੱਤਾ ਅਤੇ 2000 ਗੱਲੇ ਦੇ ਵਿੱਚ ਪਿਆ ਸੀ ਜੌ ਕੇ ਚੋਰ ਨੂੰ ਦੇ ਦਿੱਤਾ।
ਜਿਸ ਤੋਂ ਬਾਅਦ ਉਹ ਲੁਟੇਰਾ ਡਾਕਟਰ ਨੂੰ ਕਲੀਨਿਕ ਦੇ ਅੰਦਰ ਬੰਦ ਕਰਕੇ ਬਾਹਰ ਦੀ ਕੁੰਡੀ ਲਗਾ ਕੇ ਦੌੜਨ ਲੱਗਾ। ਇਸ ਉਪਰੰਤ ਡਾਕਟਰ ਨੇ ਫੁਰਤੀਲੀ ਦਿਖਾਉਂਦੇ ਹੋਏ ਫਟਾਫਟ ਕਲੀਨਿਕ ਕਲੀਨਿਕ ਦੇ ਦਰਵਾਜ਼ੇ ਦੀ ਕੁੰਡੀ ਤੋੜ ਦਿੱਤੀ ਅਤੇ ਲੁਟੇਰੇ ਪਿੱਛੇ ਦੌੜ ਕੇ ਲੁਟੇਰੇ ਨੂੰ ਰਸਤੇ ਦੇ ਵਿੱਚ ਹੀ ਫੜ ਲਿਆ। ਜਿੱਥੇ ਉਹਨਾਂ ਦੋਨਾਂ ਦੇ ਵਿੱਚ ਖੂਬ -ਹਥਾ ਪਾਈ ਹੋਈ।
ਇਸ ਹੱਥਾਪਾਈ ਦੇ ਵਿੱਚ ਲੁਟੇਰੇ ਦੀ ਲੋਈ ਵੀ ਉਤਰ ਗਈ । ਜਿਸ ਤੋਂ ਬਾਅਦ ਉਸ ਲੁਟੇਰੇ ਨੇ ਡਾਕਟਰ ਉੱਤੇ ਫਾਇਰਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਗਨੀਮਤ ਇਹ ਰਹੀ ਕਿ ਗੋਲੀ ਪਿਸਟਲ ਦੇ ਅੰਦਰ ਹੀ ਫਸ ਗਈ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੁਹੱਲਾ ਨਿਵਾਸੀਆਂ ਨੇ ਲੁਟੇਰੇ ਨੂੰ ਫੜ ਕੇ ਪੁਲਿਸ ਨੂੰ ਦੇ ਦਿੱਤਾ । ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਸ਼ਾਨ ਵਿਨ ਸ਼ੁਰੂ ਕਰ ਲਈ ਹੈ ।