ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਚੋਰਾ ਦਾ ਆਤੰਕ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਉੱਥੇ ਹੀ ਠੰਡ ਦਾ ਮੌਕਾ ਚੁੱਕ ਕੇ ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਅੱਜ ਮਾਮਲਾ ESI ਹਸਪਤਾਲ ਦੇ ਬਾਹਰ ਦੀ ਹੈ । ਜਿੱਥੇ ਚੋਰ ਬਾਹਰ ਖੜੀ ਗੱਡੀ ਦੇ ਚਾਰੇ ਟਾਇਰ ਚੋਰੀ ਕਰ ਕੇ ਲੈ ਗਏ। ਉੱਥੇ ਹੀ ਇਕ ਵਿਅਕਤੀ ਦੀ ਕਾਲੇ ਰੰਗ ਦੀ ਹੋਂਡਾ ਇਮੇਜ ਗੱਡੀ ਨੰਬਰ PB 08 FF0056 ਕੀਤੀ ਹੋਈ ਸੀ।
ਪਰ ਜਦੋਂ ਅੱਜ ਸਵੇਰੇ ਦੇਖਿਆ ਤਾਂ ਚੋਰ ਗੱਡੀ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਕੇ ਗੱਡੀ ਦੇ ਚਾਰੇ ਟਾਇਰ ਚੋਰੀ ਕਰ ਕੇ ਲੈ ਗਏ । ਹਸਪਤਾਲ ਦੇ ਬਾਹਰ ਬੁਹਤ ਹੀ ਭਾਰੀ ਮਾਤਰਾ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਹਨ । ਇਸੀ ਚੀਜ਼ ਦਾ ਫਾਇਦਾ ਚੁੱਕ ਕੇ ਚੋਰ ਗੱਡੀ ਦੇ ਚਾਰੇ ਟਾਇਰ ਚੁੱਕ ਕੇ ਲੈ ਗਏ ।