ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਮੌਜੂਦ ਹਸਪਤਾਲ ਕਿਸੇ ਨਾ ਕਿਸੇ ਗੱਲੋਂ ਵਿਵਾਦਾ ਦੇ ਵਿੱਚ ਘਿਰੇ ਹੀ ਰਹਿੰਦੇ ਹਨ ਅਜਿਹਾ ਹੀ ਇੱਕ ਮਾਮਲਾ ਲਾਜਪਤ ਨਗਰ ਵਿੱਚ ਮੌਜੂਦ ਸ੍ਰੀ ਰਾਮ ਨਿਊਰੋ ਸੈਂਟਰ ਹਸਪਤਾਲ ਵਿੱਚੋਂ ਦੇਖਣ ਨੂੰ ਮਿਲਿਆ ਹੈ। ਜਿੱਥੇ ਮ੍ਰਿਤਕ ਦੀ ਲਾਸ਼ ਉੱਤੇ ਬਣੇ ਵੱਡੇ ਬਿੱਲ ਨੂੰ ਲੈ ਕੇ ਹੰਗਾਮਾ ਹੋ ਗਿਆ। ਦਰਅਸਲ ਸਥਾਨਕ ਨਿਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਗੰਭੀਰ ਆਰੋਪ ਲਗਾਏ ਹਨ। ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਆਰੋਪ ਲਗਾਏ ਹਨ ਕਿ ਉਨਾਂ ਨੇ 4 ਲੱਖ ਰੁਪਏ ਦਾ ਵੱਡਾ ਬਿੱਲ ਬਣਾ ਦਿੱਤਾ ਹੈ ਅਤੇ ਬਿਲ ਦਾ ਭੁਗਤਾਨ ਨਾ ਹੋਣ ਤੱਕ ਮ੍ਰਿਤਕ ਦੀ ਲਾਸ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਜਾਣਕਾਰੀ ਦੇ ਮੁਤਾਬਕ ਰਮਣਦੀਪ ਨਾਮ ਦਾ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਸੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਦੀ ਦੇਰ ਰਾਤ ਰਮਣਦੀਪ ਦੀ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਉਸ ਦੀ ਲਾਸ਼ ਦੀ ਮੰਗ ਕੀਤੀ ਤਾਂ ਹਸਪਤਾਲ ਵੱਲੋਂ 4 ਲੱਖ ਰੁਪਏ ਦਾ ਬਿੱਲ ਮ੍ਰਿਤਕ ਦੇ ਭਰਾ ਦੇ ਹੱਥ ਦੇ ਵਿੱਚ ਫੜਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਭਰਾ ਫੈਕਟਰੀ ਦੇ ਵਿੱਚ ਲੇਬਰ ਦਾ ਕੰਮ ਕਰਦਾ ਹੈ । ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੰਨੇ ਵੱਡੇ ਬਿੱਲ ਦੇ ਬਾਰੇ ਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਸੀ। ਅਤੇ ਬਿੱਲ ਦੇ ਵਿੱਚ ਕਈ ਇਦਾਂ ਦੀਆਂ ਚੀਜ਼ਾਂ ਪਾਈਆਂ ਗਈਆਂ ਹਨ ਜਿਹਨਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਸੀ।
ਇਸ ਘਟਨਾ ਦੇ ਬਾਰੇ ਦੇ ਵਿੱਚ ਜਦੋਂ ਰਮਣਦੀਪ ਦੇ ਦੋਸਤਾਂ ਅਤੇ ਸਮਾਜਿਕ ਵਰਕਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਹਸਪਤਾਲ ਦੇ ਬਾਹਰ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਹਸਪਤਾਲ ਪ੍ਰਸ਼ਾਸਨ ਅਤੇ ਸਮਾਜਿਕ ਵਰਕਰਾਂ ਦੇ ਵਿੱਚ ਲਾਸ਼ ਪਰਿਵਾਰ ਨੂੰ ਨਾ ਸੌਂਪਣ ਦੇ ਕਾਰਨ ਗਰਮੋਂ ਗਰਮੀ ਹੋ ਗਈ। ਢਾਈ ਘੰਟੇ ਦੀ ਇਸ ਚੱਲੀ ਲੰਬੀ ਬਹਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ।
ਇਸ ਤੋਂ ਬਾਅਦ ਉਹਨਾਂ ਨੇ 4 ਲੱਖ ਰੁਪਏ ਦੇ ਬਿੱਲ ਨੂੰ ਘਟਾ ਕੇ 50 ਹਜਾਰ ਰੁਪਏ ਦੇ ਵਿੱਚ ਤੈਅ ਹੋ ਗਿਆ । ਇਸ ਤੋਂ ਬਾਅਦ ਇਹ ਗੱਲ ਉੱਠਣੀ ਸੁਭਾਵਿਕ ਸੀ ਕਿ 50 ਹਜਾਰ ਰੁਪਏ ਦੇ ਬਿੱਲ ਦੀ ਥਾਂ ਏਨੀ ਵੱਡੀ ਰਕਮ ਦੀ ਮੰਗ ਕਰਨਾ ਕਿੱਥੋਂ ਤੱਕ ਸੁਭਾਵਿਕ ਸੀ। ਉਥੋਂ ਦੇ ਖੜੇ ਲੋਕਾਂ ਦਾ ਕਹਿਣਾ ਸੀ ਕਿ ਇਹ ਹਸਪਤਾਲ ਵਾਲਿਆਂ ਦਾ ਅੱਜ ਕੱਲ ਬਿਜਨਸ ਬਣ ਗਿਆ ਹੈ ਕਿ ਕਿਸੇ ਮਰੀਜ਼ ਦੀ ਲਾਸ਼ ਨੂੰ ਰੱਖ ਕੇ ਮੋਟੀ ਰਕਮ ਵਸੂਲਦੇ ਹਨ।
ਇਸ ਮਾਮਲੇ ਤੋਂ ਬਾਅਦ ਇਹ ਸਪਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਕਿ ਇਹ ਸਪਸ਼ਟ ਤੌਰ ਤੇ ਮਨਮਾਨੀ ਅਤੇ ਬਿੱਲਾਂ ਦੇ ਵਿੱਚ ਹੇਰਾ ਫੇਰੀ ਹੈ।

