ਜਲੰਧਰ -(ਮਨਦੀਪ ਕੌਰ )- ਫਗਵਾੜਾ ਗੇਟ ਵਿੱਚ ਅੱਜ ਸਵੇਰੇ ਸਵੇਰੇ ਪੁਲਿਸ ਵੱਲੋ ਇੱਕ ਘਰ ਵਿਚ ਰੇਡ ਕੀਤੀ ਗਈ । ਦੱਸ ਦੇਈਏ ਪੁਲੀਸ ਨੇ ਫਗਵਾੜਾ ਗਏ ਇੱਕ ਘਰ ਦੇ ਅੰਦਰ ਚਲ ਰਹੇ ਦੜੇ ਸੱਟੇ ਦੇ ਅੱਡੇ ਥਾਣਾ 3 ਦੀ ਪੁਲੀਸ ਨੇ ਰੇਡ ਕੀਤੀ ਅਤੇ ਇੱਕ ਆਰੋਪੀ ਨੂੰ ਗ੍ਰਿਫਤਾਰ ਕੀਤਾ । ਆਰੋਪੀ ਦੀ ਪਹਿਚਾਣ ਹਰਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਸਤਾ ਮੁਹੱਲੇ ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ।
ਥਾਣਾ ਤਿੰਨ ਦੇ ਇਨਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਅਰੋਪੀ ਹਰਦੀਪ ਸਿੰਘ ਪਹਿਲੇ ਦੁਕਾਨ ਉੱਤੇ ਦੜੇ ਸੱਟੇ ਦਾ ਕੰਮ ਕਰਦਾ ਸੀ। ਪਰ ਪੁਲਿਸ ਵੱਲੋਂ ਲਗਾਤਾਰ ਉਸ ਅੱਡੇ ਉੱਤੇ ਰੇਡ ਕੀਤੀ ਜਾ ਰਹੀ ਸੀ। ਜਿਸ ਕਾਰਨ ਆਰੋਪੀ ਨੇ ਉਹ ਜਗ੍ਹਾ ਛੱਡ ਦਿੱਤੀ ਤੇ ਹੁਣ ਸੂਚਨਾ ਮਿਲੀ ਸੀ ਕਿ ਆਰੋਪੀ ਹਰਦੀਪ ਸਿੰਘ ਇੱਕ ਘਰ ਦੇ ਵਿੱਚ ਆਪਣੇ ਦੜੇ ਸੱਟੇ ਦਾ ਕਾਰੋਬਾਰ ਚਲਾ ਰਿਹਾ ਹੈ।
ਸੋਚਣਾ ਦੇ ਆਧਾਰ ਉੱਤੇ ਪੁਲਿਸ ਵੱਲੋਂ ਇੱਕ ਪਲ ਵੀ ਗਵਾਏ ਉਸ ਘਰ ਵਿੱਚ ਰੇਡ ਕੀਤੀ ਗਈ ਜਿੱਥੇ ਮੌਕੇ ਤੇ ਪੁਲਿਸ ਵੱਲੋਂ ਹਰਜੀਤ ਨੂੰ ਦੜਾ ਸੱਟਾ ਖਿਡਾਉਂਦੇ ਹੋਏ ਰੰਗੇ ਹੱਥੀ ਫੜਿਆ ਗਿਆ ਉਥੋਂ ਦੜੇ ਸੱਟੇ ਦੀਆਂ ਪਰਚੀਆਂ ਵੀ ਬਰਾਮਦ ਕੀਤੀਆਂ ਗਈਆਂ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਕੋਲੋਂ 1200 ਰੁਪਏ ਤੇ ਤੁਹਾਡੇ ਸੱਟ ਦੀਆਂ ਪਰਚੀਆਂ ਬਰਾਮਦ ਹੋਈਆਂ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਉਹ ਆਪਣੇ ਪੈਂਦੇ ਇਲਾਕੇ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਹੋਣ ਦੇਣਗੇ।

