ਜ਼ੀਰਕਪੁਰ -(ਮਨਦੀਪ ਕੌਰ )- ਜੀਰਕਪੁਰ ਦੇ ਵਿੱਚੋਂ ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ । ਜਿੱਥੇ ਹਰਿਆਣਾ ਦੇ ਕਰਨਾਲ ਦੇ ਵਿੱਚ ਸੋਮਵਾਰ ਸਵੇਰੇ ਵਾਪਰੀ ਦਹਿਸ਼ਤ ਭਰੀ ਡਕੈਤੀ ਦੀ ਘਟਨਾ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧ ਰੱਖਦੇ ਹਨ ।
ਦੱਸ ਦਈਏ ਇਹਨਾਂ ਅਰੋਪੀਆਂ ਦੇ ਵੱਲੋਂ ਸੋਮਵਾਰ ਦੀ ਤੜਕ ਸਵੇਰ ਵਿਆਹ ਵਾਲੇ ਘਰ ਦੇ ਵਿੱਚ ਦਾਖਲ ਹੋ ਕੇ ਵਿਆਹ ਲਈ ਬਣਾਏ ਗਏ ਗਹਿਣੇ ਅਤੇ ਘਰੇਲੂ ਗਹਿਣੇ ਅਤੇ ਕੈਸ਼ ਲੁੱਟਿਆ ਗਿਆ ਜਦੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਇਹਨਾਂ ਆਰੋਪੀਆਂ ਦੇ ਵੱਲੋਂ ਲਾੜੇ ਦੇ ਗੋਲੀਆਂ ਮਾਰੀਆਂ ਗਈਆਂ । ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਤਿੰਨ ਘੰਟਿਆਂ ਦੇ ਵਿੱਚ ਜੀਰਕਪੁਰ ਦੀ ਪੀਆਰ -7 ਰੋਡ ਤੋ ਕਾਬੂ ਕੀਤਾ ਗਿਆ।
ਸ਼ਿਕਾਇਤ ਕਰਤਾ ਮਨੋਜ ਨੇ ਦੱਸਿਆ ਕਿ ਇਹਨਾਂ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਘਰ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਤਕਰੀਬਨ 45 ਮਿੰਟ ਬੰਧਕ ਬਣਾ ਕੇ ਰੱਖਿਆ ਗਿਆ । ਘਟਨਾ ਤੋਂ ਬਾਅਦ ਫਰਾਰ ਹੋਣ ਤੋਂ ਪਹਿਲਾਂ ਹਮਲਾਵਰਾਂ ਵੱਲੋਂ ਤਕਰੀਬਨ ਪੰਜ ਰਾਊਂਡ ਫਾਇਰ ਕੀਤੇ ਗਏ।
ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਕਲੋਨੀ ਦੇ ਲੋਕ ਤੁਰੰਤ ਬਾਹਰ ਨਿਕਲੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹਰਿਆਣਾ ਪੁਲਿਸ ਨੇ ਆਪਣੀ ਤੇਜ਼ੀ ਅਤੇ ਫੁਰਤੀ ਦਿਖਾਉਂਦੇ ਹੋਏ ਤਿੰਨ ਘੰਟਿਆਂ ਦੇ ਅੰਦਰ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਹੋਏ ਆ ਆਰੋਪੀਆਂ ਦੀ ਪਹਿਚਾਣ ਰਾਜੀਵ ਉਰਫ ਰਾਜਾ ਨਿਵਾਸੀ ਤਾਜਗੰਜ ਲੁਧਿਆਣਾ, ਦੀਪਕ ਉਰਫ ਹੈਰੀ ਨਿਵਾਸੀ ਬਹਾਦਰਗੜ੍ਹ ਰੋਡ ਸ਼ਿਵਪੁਰੀ ਲੁਧਿਆਣਾ, ਪ੍ਰਿੰਸ ਕੁਮਾਰ, ਅੰਮ੍ਰਿਤਪਾਲ ਨਿਵਾਸੀ ਸ਼ਿਮਲਾਪੁਰੀ ਰੋਡ ਲੁਧਿਆਣਾ, ਅਭਿਸ਼ੇਕ ਨਿਵਾਸੀ ਸ਼ਿਮਲਾਪੁਰੀ ਜੀਤੋ ਮਾਰਕੀਟ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ।

