ਗੁਰਦਾਸਪੁਰ-(ਮਨਦੀਪ ਕੌਰ )- ਪੰਜਾਬ ਵਿਚ ਗੈਂਗਵਾਰ ਦੀਆਂ ਘਟਨਾਵਾਂ ਵਿਚ ਇਕ ਹੋਰ ਦਰਦਨਾਕ ਮੋੜ ਆਇਆ, ਜਦੋਂ ਇੱਕ ਮਾਂ ਦੀ ਮੌਤ ‘ਚ ਦਵਿੰਦਰ ਬੰਬੀਹਾ ਗਰੁੱਪ ਦੀ ਭੂਮਿਕਾ ਦੀ ਚਰਚਾ ਹੋ ਰਹੀ ਹੈ। ਇਸ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰਾਂ ਡੋਨੀ ਬੱਲ, ਪ੍ਰਭ ਦਾਸੂਵਾਲ, ਕੌਸ਼ਲ ਚੌਧਰੀ ਅਤੇ ਬਿੱਲਾ ਮਾਂਗਾ ਵੱਲੋਂ ਕਥਿਤ ਤੌਰ ‘ਤੇ ਇਕ ਪੋਸਟ ਸਾਹਮਣੇ ਆਈ ਹੈ, ਜਿਸ ਵਿਚ ਮਾਂ ਦੀ ਮੌਤ ਨੂੰ “ਮੰਦਭਾਗਾ” ਅਤੇ “ਗਲਤੀ” ਕਹਿੰਦੇ ਹੋਏ ਅਫਸੋਸ ਜਤਾਇਆ ਗਿਆ ਹੈ।
ਪੋਸਟ ਵਿੱਚ ਉਨ੍ਹਾਂ ਕਿਹਾ
, “ਮਾਤਾ ਜੀ ਦਾ ਮਰਡਰ ਹੋਇਆ– ਉਹ ਬਹੁਤ ਗਲਤ ਹੋਇਆ। ਇਹ ਮੰਦਭਾਗੀ ਘਟਨਾ ਸੀ, ਮਾਵਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ। ਅਸੀਂ ਸਿਰਫ਼ ਕਰਨ ਨੂੰ ਟਾਰਗੇਟ ਕੀਤਾ ਸੀ, ਮਾਤਾ ਨੂੰ ਨਹੀਂ। ਸਾਨੂੰ ਨਹੀਂ ਪਤਾ ਸੀ ਕਿ ਉਸ ਦੀ ਮਾਂ ਵੀ ਨਾਲ ਹੈ। ਇਹ ਕੰਮ ਹਨ੍ਹੇਰੇ ਵਿੱਚ ਗਲਤੀ ਨਾਲ ਹੋਇਆ। ਅਸੀਂ ਆਪਣੀ ਦੁਸ਼ਮਣੀ ਵਿੱਚ ਪਰਿਵਾਰ ਨੂੰ ਨਿਸ਼ਾਨਾ ਨਹੀਂ ਬਣਾਉਂਦੇ।”
ਇਸ ਦੇ ਨਾਲ ਹੀ, ਟੀਮ ਜੱਗੂ ਭਗਵਾਨਪੁਰੀਆ ਵੱਲੋਂ ਵੀ ਇੱਕ ਕਥਿਤ ਪੋਸਟ ਆਈ ਹੈ
,” ਜਿਸ ਵਿੱਚ ਮਾਂ ਦੀ ਮੌਤ ‘ਤੇ ਅਫਸੋਸ ਜਤਾਉਂਦੇ ਹੋਏ ਕਿਹਾ ਗਿਆ: “ਇਹ ਵਾਹਿਗੁਰੂ ਨੇ ਤੈਅ ਕਰਨਾ ਹੈ ਕਿ ਅੱਗੇ ਕੀ ਹੋਣਾ ਹੈ। ਮੈਂ ਆਪਣੀ ਮਾਂ ਦਾ ਦੁੱਖ ਕਦੇ ਨਹੀਂ ਦੇ ਸਕਦਾ। ਸਾਨੂੰ ਹੁਣ ਗਲਤ ਨਾ ਕਿਹਾ ਜਾਵੇ– ਹੁਣ ਹੱਦ ਪਾਰ ਹੋ ਗਈ।”