ਜਲੰਧਰ -(ਮਨਦੀਪ ਕੌਰ )- ਜਲ਼ੰਧਰ ਵੈਸਟ ਹਲਕੇ ਵਿੱਚ ਕਾਲਾ ਸੰਘਿਆਂ ਰੋਡ ਉੱਤੇ ਸਥਿਤ ਵਰਮਾ ਟੈਲੀਕਾਮ ਉੱਤੇ ਚੋਰੀ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀ ਤਕਰੀਬਨ ਤੜਕਸਾਰ 3.45 ਦੇ ਕਰੀਬ ਹੋਈ ਹੈ । ਪੀੜਿਤ ਦਾ ਕਹਿਣਾ ਹੈ ਕਿ ਉਹ ਰੋਜਾਨਾ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰ ਕਿ ਘਰ ਗਿਆ ਸੀ।
ਪਰ ਸਵੇਰੇ ਕਰੀਬ 5.30 ਵਜੇ ਕਿਸੀ ਰਾਹਗੀਰ ਵਲੋ ਉਸ ਨੂੰ ਫੋਨ ਕਰ ਕੇ ਦੱਸਿਆ ਜਾਂਦਾ ਹੈ ਕਿ ਉਸ ਦੀ ਦੁਕਾਨ ਉੱਤੇ ਚੋਰੀ ਹੋ ਗਈ ਹੈ । ਜਦੋਂ ਉਹ ਦੁਕਾਨ ਉੱਤੇ ਆਇਆ ਤਾਂ ਦੇਖਿਆ ਕਿ ਅੱਧਾ ਸ਼ਟਰ ਬੰਦ ਸੀ ਅਤੇ ਅੱਧਾ ਖੁੱਲਾ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕੇ ਉਸ ਦੇ ਗੱਲੇ ਵਿੱਚੋ 4-5000 ਦੀ ਨਗਦੀ ਚੋਰੀ ਹੋ ਗਈ ਹੈ। ਪੀੜਿਤ ਨੇ ਤੁਰੰਤ ਪੁਲੀਸ ਨੂੰ ਕੀਤਾ ।
ਚੋਰੀ ਦੀ ਸਾਰੀ ਵਾਰਦਾਤ ਅੰਦਰ ਅੱਗੇ CCTV ਵਿੱਚ ਕੈਦ ਹੋ ਗਈ । ਜਿਸ ਨੂੰ ਦੇਖ ਕੇ ਇਹ ਪਤਾ ਲਗਦਾ ਹੈ ਕਿ ਚੋਰ ਨੂੰ ਥੋੜਾ ਜਿੰਨਾ ਵੀ ਪੁਲਿਸ ਦਾ ਜਾ ਕੈਮਰਾ ਲੱਗਾ ਦਾ ਖੌਫ ਨਹੀ ਸੀ। ਓਹ ਬੇਧੜਕ ਹੋ ਕੇ ਚੋਰੀ ਕਰ ਗਿਆ । ਬਾਕੀ CCTV ਵਿੱਚ ਚੋਰ ਦਾ ਚਿਹਰਾ ਸਾਫ ਨਜਰ ਆ ਰਿਹਾ ਹੈ । ਪੀੜਿਤ ਦੁਕਾਨਦਾਰ ਦਾ ਕਹਿਣਾਂ ਹੈ ਕੇ ਉਸ ਦੀ ਦੁਕਾਨ ਉੱਤੇ ਪਹਿਲਾ ਵੀ 2 ਬਾਰ ਚੋਰੀ ਹੋ ਚੁੱਕੀ ਹੈ ।ਇਹ ਤੀਸਰੀ ਵਾਰ ਹੈ ਕਿ ਉਸ ਦੀ ਦੁਕਾਨ ਉੱਤੇ ਚੋਰੀ ਹੋਈ ਹੈ ।
ਵੈਸਟ ਹਲਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਦਿਨ ਵਧ ਦੀਆ ਹੀ ਜਾ ਰਹੀਆਂ ਹਨ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸ਼ਨ ਨੂੰ ਇਸ ਬਾਰੇ ਵਿਚ ਕੋਈ ਖ਼ਬਰ ਨਹੀਂ ਹੈ ਜਾ ਫਿਰ ਪਤਾ ਹੋਣ ਦੇ ਬਾਅਦ ਵੀ ਸਭ ਕੁਛ ਅਨਦੇਖਾ ਕਰ ਰਹੀ ਹੈ। ਪਿਛਲੇ 15 ਦਿਨਾਂ ਦੇ ਵਿੱਚ ਇਸ ਇਲਾਕ਼ੇ ਦੇ ਵਿੱਚ 4-5ਚੋਰੀਆਂ ਹੋ ਚੁੱਕੀਆ ਹਨ । ਪਰ ਕਿ ਪ੍ਰਸ਼ਾਸ਼ਨ ਨੂੰ ਇਸ ਬਾਰੇ ਵਿਚ ਕੁਛ ਵੀ ਨਹੀ ਪਤਾ । ਜਾ ਫਿਰ ਕਹਿ ਦੇਈਏ ਕੇ ਪੁਲੀਸ ਅਤੇ ਚੋਰ ਦੋਵੇਂ ਮਿਲੇ ਹੋਏ ਹਨ । ਚੋਰ ਚੋਰੀ ਕਰ ਕੇ ਜਾ ਰਿਹਾ ਹੈ ਅਤੇ ਪੁਲੀਸ ਓਹਨਾ ਨੂ ਲੱਭਣ ਦਾ ਬਹਾਨਾ ਮਾਰੀ ਜਾ ਰਹੀ ਹੈ ।
ਬਾਕੀ ਪੁਲਿਸ ਵਲੋ ਮਾਮਲਾ ਦਰਜ ਕਰ ਲਿਆ ਗਿਆ ਹੈ । CCTV ਕਬਜੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।