ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਇੱਕ ਬਾਬੇ ਦੀ ਅਸ਼ਲੀਲ ਵੀਡੀਓ ਇੰਟਰਨੈਟ ਉੱਤੇ ਵਾਇਰਲ ਹੋਣ ਤੋਂ ਬਾਅਦ ਉਸ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਬਾਬਾ ਫਰਾਰ ਹੋ ਗਿਆ ਹੈ।
ਦੱਸ ਦਈ ਹ ਜਗਰਾਉਂ ਦੇ ਤਲਵੰਡੀ ਕਲਾਂ ਦੇ ਵਿੱਚ ਸਥਿਤ ਡੇਰੇ ਦੇ ਮੁਖੀ ਸ਼ੰਕਰ ਨੰਦ ਭੂਰੀ ਵਾਲੇ ਦੀ ਇੱਕ ਅਸ਼ਲੀਲ ਵੀਡੀਓ ਇੰਟਰਨੈਟ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਡੇਰਾ ਮੁਖੀ ਨੂੰ ਇੱਕ ਔਰਤ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਦੇਖਿਆ ਜਾ ਸਕਦਾ ਹੈ।
ਪਿੰਡ ਵਾਲਿਆਂ ਦੀ ਸ਼ਿਕਾਇਤ ਉੱਤੇ ਬਾਬੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਹਾਲਾਂਕਿ ਐਫ .ਆਈ.ਆਰ ਦੇ ਵਿੱਚ ਮੁਜਲਿਮ ਦਾ ਪਤਾ ਅਣਜਾਣ ਦੱਸਿਆ ਗਿਆ ਹੈ।
ਸਿੱਖ ਜਥੇਬੰਦੀਆਂ ਵੱਲੋਂ ਡੇਰੇ ਦੀ ਤਫਤੀਸ਼ ਅਤੇ ਉਸ ਉੱਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪੁਲਿਸ ਉੱਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਿਰਫ ਸਾਡੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਇੱਕ ਖਾਨਾ ਪੂਰਤੀ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਥੇਬੰਦੀਆਂ ਕੇਸ ਉੱਪਰ ਸਖਤ ਕਾਰਵਾਈ ਦੀ ਮੰਗ ਕਰ ਰਹੀਆਂ ਹਨ।

