ਜਲੰਧਰ -(ਮਨਦੀਪ ਕੌਰ )- ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਓਹਨਾ ਦੇ 2 ਵਕੀਲ ਮੈਂਬਰਾਂ ਆਰ. ਕੇ. ਬਜਾਜ ਅਤੇ ਵਿਸ਼ਾਲ ਬਜਾਜ ਖਿਲਾਫ ਝੂਠਾ ਮੁਕੱਦਮਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਵਕੀਲਾਂ ਵਲੋ “ਅੱਜ ਨੋ ਵਰਕਿੰਗ ਡੇ ” ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧ ਵਿਚ ਪ੍ਰਧਾਨ ਅਦਿਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਅਤੇ ਸੀਨੀਅਰ ਵਾਈਸ ਪ੍ਰਧਾਨ ਰਾਮ ਛਾਬੜਾ ਨੇ ਦੱਸਿਆ ਕਿ ਵਕੀਲਾਂ ਦੇ ਖਿਲਾਫ ਝੂਠਾ ਪਰਚਾ ਦਰਜਾ ਕਰਨ ਨੂੰ ਲੈ ਕੇ ਸਾਰੇ ਵਕੀਲਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅਟੈਕ ਇਸੇ ਵਜੋਂ ਅੱਜ ਸਾਰਾ ਕੰਮ ਕਾਜ ਠੱਪ ਕੀਤਾ ਗਿਆ ਹੈ।
ਇਸ ਮੌਕੇ ਹੋਰਨਾਂ ਵਕੀਲਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਲੱਕੀ, ਓਮ ਪ੍ਰਕਾਸ਼ ਸ਼ਰਮਾ, ਰਤਨ ਦੁਆ , ਅਸ਼ੋਕ ਖੰਨਾ, ਸੂਰਜ ਪ੍ਰਤਾਪ ਸਿੰਘ ਜੂਨੀਅਰ ਪ੍ਰਧਾਨ, ਸਾਹਿਲ ਮਲਹੋਤਰਾ, ਸੋਨਾਲੀਕਾ ਅਸਿਸਟੈਂਟ ਸੈਕਟਰੀ, ਅਮਾਨਤ ਭਗਤ, ਮੇਹੁਲ ਖੰਨਾ, ਨੇਹਾ ਅਤਰੀ, ਪਾਰਸ ਚੌਧਰੀ, ਮਿਸ ਪਾਇਲ, ਪ੍ਰਭੁਧੀਰ , ਵਿਜੈ ਮਿਸ਼ਰਾ, ਗੁਨਦੀਪ ਸਿੰਘ ਸੋਢੀ, ਮਨਿੰਦਰ ਸੱਚਦੇਵਾ, ਸੰਦੀਪ ਕੁਮਾਰ, ਸੰਜੀਵ ਕੌਂਡਲ ਸਮੇਤ ਹੋਰ ਵਕੀਲ ਮੈਂਬਰ ਵੀ ਮੌਜੂਦ ਸਨ।