ਜਲੰਧਰ -(ਮਨਦੀਪ ਕੌਰ )- ਵਿਜੀਲੈਂਸ ਦੀ ਟੀਮ ਨੇ 30 ਹਜ ਦੀ ਰਿਸ਼ਵਤ ਲੈਂਦੇ ਹੋਏ ਇੱਕ ASI ਨੂੰ ਗ੍ਰਿਫਤਾਰ ਕੀਤਾ ਹੈ। ASI ਸੁਖਰਾਜ ਸਿੰਘ ਕਮਿਸ਼ਨਰੇਟ ਪੁਲਿਸ ਵਿੱਚ ਤੈਨਾਤ ਸੀ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਡੀਐਸਪੀ ਵਿਜੀਲੈਂਸ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਅਜਨਾਲਾ ਦੇ ਰੈਡੀਮੇਟ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਸੁਖਰਾਜ ਸਿੰਘ ਨੇ ਨਸ਼ੇ ਦੇ ਕੇਸ ਵਿੱਚ ਇੱਕ ਵਾਹਨ ਅਤੇ ਉਹ ਮੋਬਾਇਲ ਛੱਡਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਇਹ ਸਾਰਾ ਮਾਮਲਾ ਜੰਮੂ ਦਾ ਹੈ। ਅਤੇ ਏਐਸਆਈ ਵਿਭਾਗ ਤੋਂ ਕੋਈ ਖਰਚਾ ਨਾ ਮਿਲਣ ਦੇ ਕਾਰਨ ਉਕਤ ਲੋਕਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ। ਦੋਨੇ ਭਰਾ ਬੀਐਸਐਫ ਵਿੱਚ ਵੀ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਏਐਸਆਈ ਸੁਖਰਾਜ ਸਿੰਘ ਨੂੰ ਵਰਕਸ਼ਾਪ ਚੌਂਕ ਦੇ ਵਿੱਚੋਂ 30 ਹਜਾਰ ਰੁਪਏ ਦੀ ਰਿਸ਼ਵਤ ਰੰਗੇ ਹੱਥੀ ਲੈਂਦੇ ਫੜਿਆ ਹੈ । ਮਹੀਨੇ ਬਾਅਦ ਸੁਖਰਾਜ ਸਿੰਘ ਦੀ ਰਿਟਾਇਰਮੈਂਟ ਵੀ ਹੋਣੀ ਸੀ । ਤੇ ਇਸੇ ਐਸ ਆਈ ਨੂੰ ਇੱਕ ਇਨਕਾਊਂਟਰ ਦੇ ਦੌਰਾਨ ਗੋਲੀ ਵੀ ਲੱਗੀ ਸੀ।