ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਲੰਮਾ ਪਿੰਡ ਚੌਂਕ ਤੋਂ ਚਗਿੱਟੀ ਬਾਈਪਾਸ ਵੱਲ ਜਾਂਦੇ ਹੋਏ ਰਸਤੇ ਵਿੱਚੋਂ ਇੱਕ ਮਾਂ ਬੇਟੇ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪੀੜਿਤ ਦੀ ਭੈਣ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਕਿਸੇ ਨੂੰ ਮਿਲ ਕੇ ਆਪਣੀ ਗੱਡੀ ਵਿੱਚ ਵਾਪਿਸ ਆ ਰਹੇ ਸਨ । ਤਾਂ ਓਹਨਾਂ ਦੇ ਪਿੱਛੇ 20- 25 ਮੁੰਡੇ ਲੱਗ ਗਏ। ਉਹਨਾਂ ਨੇ ਪਿੱਛੋਂ ਦੀ ਆ ਕੇ ਗੱਡੀ ਉੱਤੇ ਇੱਟਾ ਬਰਸਾਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਰਪਾਨਾ ਤੇ ਗੰਡਾਸਿਆ ਦੇ ਨਾਲ ਗੱਡੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੋਕ ਤਮਾਸ਼ਬੀਨ ਬਣੇ ਰਹੇ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ।
ਬਦਮਾਸ਼ਾਂ ਨੇ ਉਸਦੀ ਭੈਣ ਦੇ ਬੇਟੇ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਉਤਾਰ ਦਿੱਤੇ ਅਤੇ ਖਿੱਚ ਧੂਹ ਕਰਦੇ ਹੋਏ ਉਸਨੂੰ ਪਾਣੀ ਦੇ ਵਿੱਚ ਲੈ ਗਏ ਜਿੱਥੇ ਉਨਾਂ ਬਦਮਾਸ਼ਾਂ ਨੇ ਉਸ ਲੜਕੇ ਦੀ ਬਹੁਤ ਜਿਆਦਾ ਕੁੱਟ ਮਾਰ ਕੀਤੀ । ਇਸ ਦੌਰਾਨ ਨੌਜਵਾਨ ਖੂਨ ਦੇ ਨਾਲ ਲੱਥ ਪੱਥ ਹੋ ਗਿਆ । ਇਸ ਦੌਰਾਨ ਉੱਥੇ ਖੜੇ ਇੱਕ ਯੁਵਕ ਨੇ ਦੱਸਿਆ ਕਿ ਇਹ ਸਾਰੇ ਨੌਜਵਾਨ ਥਰੀ ਸਟਾਰ ਕਲੋਨੀ ਦੇ ਹਨ। ਇਹਨਾਂ ਨੇ ਚਾਰ ਪੰਜ ਦਿਨ ਪਹਿਲਾਂ ਵੀ ਉਹਨਾਂ ਦੇ ਘਰ ਦੇ ਬਾਹਰ ਖੜੀ ਗੱਡੀ ਦੀ ਤੋੜ ਫੋੜ ਕੀਤੀ ਸੀ। ਜਿਨਾਂ ਮੁੰਡਿਆਂ ਨੇ ਅੱਜ ਹਮਲਾ ਕੀਤਾ ਹੈ ਉਨਾਂ ਦੇ ਵਿੱਚ ਰੋਹਿਤ, ਬੋਬੀ ,ਰੋਸ਼ਨ, ਸੂਜਲ, ਸ਼ੁਵ, ਨਵਜੋਤ ਸਿੰਘ, ਰਾਹੁਲ, ਮੋਤੀ ਆਦਿ ਯੁਵਕ ਇਕੱਠੇ ਹੋ ਕੇ ਆਏ ਸਨ।
ਪੀੜਿਤ ਭੈਣ ਨੇ ਦੱਸਿਆ ਕਿ ਹਮਲਾਵਰ ਦੋਨਾਂ ਮਾਂ ਬੇਟੇ ਨੂੰ ਕਿਡਨੈਪ ਕਰਕੇ ਲੈ ਗਏ ਹਨ। ਇਸ ਦੌਰਾਨ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਨੂੰ 112 ਉੱਤੇ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਉੱਤੇ ਪਹੁੰਚੇ ਹਨ । ਪੁਲਿਸ ਜਾਣਕਾਰੀ ਹਾਸਿਲ ਕਰ ਤੁਰੰਤ ਜਾਂਚ ਵਿੱਚ ਜੁੱਟ ਗਈ ਹੈ । ਪਰ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਕੋਈ ਕਿਡਨੈਪਿੰਗ ਦਾ ਨਹੀਂ ਹੈ ਇਹ ਕਿਸੇ ਪੁਰਾਣੀ ਰੰਜਿਸ਼ ਅਤੇ ਲੜਾਈ ਝਗੜੇ ਦਾ ਹੈ। ਪੁਲਿਸ ਗੱਡੀ ਦਾ ਨੰਬਰ ਟਰੇਸ ਕਰ ਰਹੀ ਹੈ। ਕਾਰਵਾਈ ਕਰਦੇ ਹੋਏ ਪੁਲਿਸ ਨੇ ਇੱਕ ਆਰੋਪੀ ਅਤੇ ਦੋ ਮੋਟਰਸਾਈਕਲ ਬਰਾਮਦ ਕਰ ਲਏ ਹਨ। ਜ਼ਖਮੀ ਨੌਜਵਾਨ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਉਸਨੂੰ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਦਾਖਿਲ ਕਰਵਾ ਦਿੱਤਾ ਗਿਆ ਹੈ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਮਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਪੁਲਿਸ ਅੱਗੇ ਦੀ ਜਾਂਚ ਵਿਚ ਜੁਟੀ ਹੈ ।