ਅਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਦੇ ਨੇੜੇ ਅੱਜ ਸਵੇਰੇ ਕਰੀਬਨ 9:30 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੀੜਿਤ ਵਿਅਕਤੀ ਤੇ ਦੋਵੇਂ ਹੱਥ ਗੁੱਟਾ ਤੋਂ ਉੱਪਰ ਵੱਲ ਇੱਕ ਧਮਾਕੇ ਦੇ ਨਾਲ ਉੱਡ ਗਏ । ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਧਮਾਕੇ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਤੁਰੰਤ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਪੁਲਿਸ ਨੇ ਧਮਾਕਾ ਕਿਸੇ ਗੈਂਗਸਟਰ ਜਾਂ ਅੱਤਵਾਦੀ ਦੁਬਾਰਾ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਧਮਾਕੇ ਵਿੱਚ ਜੋ ਵਿਅਕਤੀ ਮਰ ਗਿਆ ਹੈ ਉਸ ਮ੍ਰਿਤਕ ਦੀ ਪਹਿਚਾਨ ਵੀ ਅਜੇ ਤੱਕ ਨਹੀਂ ਹੋ ਸਕੀ।
ਪੁਲਿਸ ਨੂੰ ਸ਼ੱਕ ਹੈ ਕਿ ਮ੍ਰਿਤਕ ਕਬਾੜ ਦਾ ਕੰਮ ਕਰਦਾ ਸੀ । ਅਤੇ ਹੋ ਸਕਦਾ ਹੈ ਕਿ ਕਬਾੜ ਦੇ ਵਿੱਚੋਂ ਮਿਲੇ ਕਿਸੇ ਪੁਰਾਣੇ ਬੰਬ ਨੂੰ ਨਸ਼ਟ ਕਰਨ ਲਈ ਇੱਥੇ ਲੈ ਕੇ ਆਇਆ ਹੋਵੇ। ਜਿਵੇਂ ਹੀ ਉਸਨੇ ਬੰਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫਟ ਗਿਆ। ਅਤੇ ਵਿਅਕਤੀ ਦੀ ਮੌਤ ਹੋ ਗਈ।। ਹਾਲਾਂਕਿ ਇਸ ਦੀ ਪੁਸ਼ਟੀ ਅਜੇ ਤੱਕ ਪੁਲਿਸ ਵੱਲੋਂ ਨਹੀਂ ਕੀਤੀ ਗਈ ਹੈ। ਬਾਕੀ ਪੁਲਿਸ ਅਜੇ ਤੱਕ ਜਾਂਚ ਕਰ ਰਹੀ ਹੈ ਕਿ ਇਹ ਬੰਬ ਕਿਸ ਕਿਸਮ ਦਾ ਸੀ।