ਜਲੰਧਰ -(ਮਨਦੀਪ ਕੌਰ )- ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਹੀ ਪਾਰਟੀ ਦੇ ਵਰਕਰ ਦੇ ਖਿਲਾਫ ਕੀਤੀ ਕਾਰਵਾਈ ਦੇ ਮਗਰੋਂ ਇੱਕ ਪਾਸੇ ਸ਼ਹਿਰ ਦੇ ਲੋਕ ਖੁਸ਼ ਹਨ ਅਤੇ ਦੂਜੇ ਪਾਸੇ ਇਮਾਨਦਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਪੁਲੀਸ ਅਧਿਕਾਰੀ ਅਤੇ ਪੁਲਸ ਸਟੇਸ਼ਨ ਵਿਚ ਤੈਨਾਤ ਪੁਲੀਸ ਕਰਮੀਆਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਓਹਨਾ ਦੇ ਗੁੱਸੇ ਦਾ ਕਾਰਣ ਬਿਨਾਂ ਸ਼ੱਕ ਤੋਂ ਮੁੱਖ ਮੰਤਰੀ ਵਲੋ ਵਿਧਾਇਕ ਖਿਲਾਫ ਕੀਤੀ ਕਾਰਵਾਈ ਹੈ । ਪਰ ਵਿਧਾਇਕ ਦੇ ਇਸ਼ਾਰੇ ਉੱਤੇ ਗਲਤ ਕੰਮ ਕਰਨ ਵਾਲੇ ACP ਅਤੇ SHO ਖਿਲਾਫ ਅਜੇ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਸੂਤਰਾਂ ਮੁਤਾਬਿਕ ਪੁਲਿਸ ਅਧਿਕਾਰੀ ਅਤੇ ਐਸਐਚਓ ਆਪਣੇ ਦਫਤਰਾਂ ਦੀ ਬਜਾਏ ਵਿਧਾਇਕ ਦੇ ਦਫਤਰਾਂ ਦੇ ਵਿੱਚ ਡਿਊਟੀ ਨਿਭਾਉਂਦੇ ਸਨ। ਇਹ ਦੋਵੇਂ ਵਿਧਾਇਕ ਦੇ ਕਮਾਊ ਪੁੱਤ ਸਨ।
ਲੋਕਾਂ ਦੀਆਂ ਵਿਵਾਦਿਕ ਪ੍ਰਾਪਰਟੀਆਂ ਨੂੰ ਸਸਤੇ ਅਤੇ ਮਹਿੰਗੇ ਰੇਟ ਵਿੱਚ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਚੱਲ ਰਿਹਾ ਸੀ। ਇਨਾ ਹੀ ਨਹੀਂ ਪੁਲਸ ਅਧਿਕਾਰੀ ਅਤੇ ਐਸਐਚਓ ਲਾਟਰੀ ਦੀਆਂ ਦੁਕਾਨਾਂ ਖੋਲਣ ਦੇ ਲਈ ਵੀ ਮੋਟੀ ਰਕਮ ਲੈਂਦੇ ਸਨ। ਸ਼ਰਾਬ ਪੀਣ ਵਾਲਾ ਉਕਤ ਐਸਐਚਓ ਥਾਣੇ ਦੇ ਕੋਲ ਕਹਿੰਦੇ ਮਸ਼ਹੂਰ ਢਾਬੇ ਦੇ ਬਾਹਰ ਸ਼ਰਾਬ ਪੀਂਦਾ ਸੀ। ਅਤੇ ਵਿਧਾਇਕ ਦੀ ਧੌਂਸ ਜਮਾ ਕੇ ਅਕਸਰ ਬਚ ਜਾਂਦਾ ਸੀ। ਪਰ ਹੁਣ ਅਗਰ ਵਿਧਾਇਕ ਹੀ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤਾਂ ਐਸਐਚਓ ਨੂੰ ਕੌਣ ਬਚਾਵੇਗਾ ?
SHO ਜੋ ਸੈਂਟਰਲ ਏਰੀਆ ਵਿੱਚ ਤਾਇਨਾਤ ਸੀ, ਨੂੰ ਥਾਣੇ ਦੇ ਪੁਲਿਸ ਮੁਲਾਜ਼ਮਾਂ ਤੋਂ ਇਹ ਵੀ ਪਤਾ ਲੱਗਾ ਕਿ ਕੁਝ ਮਹੀਨੇ ਪਹਿਲਾਂ ਸਟੇਸ਼ਨ ਦੇ ਕਲਰਕ ਨੇ ਕਿਸੇ ਦੇ ਅਸਲਾ ਲਾਇਸੈਂਸ ਦੀ ਫਾਈਲ ਕਲੀਅਰ ਕੀਤੀ ਸੀ। ਇਸ ਤੋਂ ਬਾਅਦ SHO ਨੇ ਖੁਦ ਕਲਰਕ ਦੀ ਫੀਸ ਲਈ। ਜਦੋਂ ਕਲਰਕ ਨੂੰ ਇਸ ਬਾਰੇ ਪਤਾ ਲੱਗਾ ਤਾਂ ਥਾਣੇ ਵਿੱਚ ਬਹਿਸ ਹੋ ਗਈ। ਕਲਰਕ ਨੇ ਸਾਫ਼ ਕਿਹਾ ਸੀ ਕਿ ਜੇਕਰ ਤੁਸੀਂ ਕਲਰਕ ਦੀ ਫੀਸ ਲੈਣੀ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ SHO ਦੇ ਨਾਲ ਕਲਰਕ ਦਾ ਕੰਮ ਵੀ ਕਰ ਲਿਆ ਕਰਨ।
ਵਿਧਾਇਕ ਦੇ ਨਾਲ-ਨਾਲ ਹੁਣ ਕਿਹੜਾ-ਕਿਹੜਾ ਤੇ ਕੌਣ-ਕੌਣ ਰਗੜਿਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।!