ਸਪੋਰਟ ਕਾਉੰਟਰ -(ਮਨਦੀਪ ਕੌਰ )-ਪਹਿਲਗਾਮ ਵਿਚ ਹੋਏ ਹਮਲੇ ਦੀ ਅੱਗ ਅਜੇ ਠੰਡੀ ਵੀ ਨਹੀਂ ਹੋਈ ਕਿ ਅਜਿਹਾ ਹੀ ਇਕ ਹੋਰ ਗੰਭੀਰ ਮਾਮਲਾ ਸਾਮਣੇ ਆਇਆ ਹੈ I ਜਿਥੇ ਭਾਰਤੀਏ ਕ੍ਰਿਕਟ ਦੇ ਕੋਚ ਗੌਤਮ ਗੰਭੀਰ ਨੂੰ ਜਾਣੋ ਮਾਰਨ ਦੀ ਧਮਕੀ ਮਿਲੀ ਹੈ I
ਸੂਤ੍ਰ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਟੀਮ ਦੇ ਮੌਜੂਦਾ ਕੋਚ BJP ਦੇ ਸਾਬਕਾ ਸਾਸੰਦ ਗੌਤਮ ਗੰਭੀਰ ਨੂੰ ISIS ਕਸ਼ਮੀਰ ਵੱਲੋ 2 ਈ ਮੇਲ ਆਈ ਹੈI ਜਿਸ ਵਿਚ ਉਸ ਨੂੰ ਜਾਣੋ ਮਾਰਨ ਦੀ ਧਮਕੀ ਦਿਤੀ ਗਈ ਹੈ I ਜਿਸ ਵਿਚ ਲਿਖਿਆ ਗਿਆ ਹੈ ” I KILL U ” I ਇਸ ਬਾਰੇ ਵਿਚ ਰਾਜਿੰਦਰ ਨਗਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ I
ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕੇ ਓਹਨਾ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ I ਓਹਨਾ ਦੱਸਿਆ ਕੇ ਇਹ ਧਮਕੀਆਂ ਭਰੇ ਈ ਮੇਲ ਪਹਿਲਗਾਮ ਹਮਲੇ ਵਾਲੇ ਦਿਨ ਜਾਣੀ 22 ਅਪ੍ਰੈਲ ਨੂੰ ਹੀ ਮਿਲਿਆ ਸਨ I ਜਿਸ ਵਿਚ ਅੱਤਵਾਦੀਆਂ ਨੇ 26 ਟੂਰਿਸਟਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾਸੀ I
ਦੱਸਣਯੋਗ ਹੈ ਕੇ ਇਹ ਪਹਿਲੀ ਵਾਰ ਨਹੀਂ ਹੈ ਜੋ ਗੌਤਮ ਨੂੰ ਇਹੋ ਜਹੀਆਂ ਧਮਕੀਆਂ ਮਿਲੀਆਂ ਹਨ I ਇਸ ਤੋਂ ਪਹਿਲਾ 2022 ਵਿਚ ਵੀ ਓਹਨਾ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਮਿਲੀਆਂਸਨ I ਜਿਸ ਤੋਂ ਬਾਅਦ ਓਹਨਾ ਦੀ ਸੁਰੱਖਿਆ ਹੋਰ ਵਧਾ ਦਿਤੀ ਗਈ ਸੀ I