ਨਾਈਜੀਰੀਆ – ਨਾਈਜੀਰੀਆ ਦੇ ਉੱਤਰ ਮੱਧ ਦੇ ਇਲਾਕੇ ਵਿਚ ਇਕ ਭਿਆਨਕ ਹਾਦਸਾ ਹੋਇਆ ਹੈ । ਜਿਸ ਵਿਚ 100 ਤੋ ਜਿਆਦਾ ਲੋਕਾ ਦੀ ਮੌਤ ਹੋ ਗਈ । ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪੈਟਰੋਲ ਨੂੰ ਜਰਨੇਟਰ ਦੀ ਸਹਾਇਤਾ ਦੇ ਨਾਲ ਦੂਸਰੇ ਟੈਂਕਰ ਵਿੱਚ ਪਲਟਿਆ ਜਾ ਰਿਹਾ ਸੀ। ਉਸ ਟਾਈਮ ਜਰਨੇਟਰ ਵਿੱਚੋ ਇੱਕ ਚਿੰਗਾਰੀ ਨਿਕਲੀ ਜਿਸ ਕਾਰਨ ਟੈਂਕਰ ਬਲਾਸਟ ਹੋ ਗਿਆ ਅਤੇ ਸੜਕ ਉੱਤੇ ਡੁੱਲੇ ਪੈਟਰੋਲ ਨੂੰ ਵੀ ਅੱਗ ਲੱਗ ਗਈ । ਜਿਸ ਕਾਰਨ ਆਸ ਪਾਸ ਖੜੇ ਲੋਕ ਅੱਗ ਦੀ ਚਪੇਟ ਵਿਚ ਆ ਗਏ । ਅਤੇ ਦੇਖਦੇ ਹੀ ਦੇਖਦੇ ਕਈ ਲੋਕ ਸੜ ਕੇ ਸਵਾਹ ਹੋ ਗਏ ।
ਸਥਾਨਕ ਐਮਰਜੈਂਸੀ ਪ੍ਰਬੰਧਨ ਏਜੰਸੀ ਮੁਤਾਬਕ ਘਟਨਾ ਸਥਾਨ '
ਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ
ਮਰਨ ਵਾਲਿਆਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਬਾਲਣ
ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾਲ
ਹੀ ਵਿਸਫੋਟ ਦਾ ਸ਼ਿਕਾਰ ਹੋਏ ਰਾਹਗੀਰ ਵੀ ਸ਼ਾਮਲ ਸਨ।
ਤੁਹਾਨੂੰ ਦੱਸ ਦੇਈਏ ਕਿ ਨਾਈਜੀਰੀਆ ਅਫਰੀਕਾ ਦਾ ਸਭ
ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਅਕਸਰ ਅਜਿਹੇ
ਖਤਰਨਾਕ ਸੜਕ ਹਾਦਸਿਆਂ ਦਾ ਸਾਹਮਣਾ ਕਰਦਾ ਹੈ।
ਜਿਸ ਦਾ ਮੁੱਖ ਕਾਰਨ ਦੇਸ਼ ਵਿੱਚ ਸੁਚਾਰੂ ਰੇਲਵੇ ਸਿਸਟਮ
ਦੀ ਘਾਟ ਹੈ, ਜਿਸ ਕਾਰਨ ਲੋਕਾਂ ਨੂੰ ਮਾਲ ਦੀ
ਢੋਆ-ਢੁਆਈ ਲਈ ਟਰੱਕਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ।