ਪੰਜਾਬ -(ਮਨਦੀਪ ਕੌਰ )- ਰੇਪ ਮਾਮਲੇ ਵਿਚ ਦੋਸ਼ੀ ਪਾਏ ਗਏ ਆਸਾਰਾਮ ਨੂੰ ਜੋਧਪੁਰ ਸੈਂਟਰਲ ਜੇਲ ਤੋਂ ਭਗਤ ਦੀ ਕੋਠੀ ਵਿਚ ਬਣੇ ਅਰੋਗ ਚਕਿਸਿਤਾ ਕੇਂਦਰ ਵਿਚ ਭਰਤੀ ਕੀਤਾ ਗਿਆ ਹੈ । ਜਿੱਥੇ ਓਹਨਾ ਦਾ ਇਲਾਜ ਹੋ ਰਿਹਾ ਹੈ ।ਆਸਾਰਾਮ ਦਿਲ ਦਾ ਮਰੀਜ਼ ਹੈ । ਅਤੇ ਉਸ ਨੂੰ ਦਿਲ ਦਾ ਦੌਰਾ ਵੀ ਪੈ ਚੁੱਕਾ ਹੈ ।
ਜਿਕਰਯੋਗ ਹੈ ਕਿ ਆਸਾਰਾਮ ਨਾਬਾਲਗ ਨਾਲ ਰੇਪ ਕੇਸ ਵਿੱਚ ਉਮਰ ਕੈਦ ਕੱਟ ਰਹੇ ਹਨ । ਆਸਾਰਾਮ ਨੂੰ ਮੈਡੀਕਲ ਗਰਾਊਂਡ ਉੱਤੇ ਜਮਾਨਤ ਮਿਲੀ ਹੈ । ਆਸਾਰਾਮ ਨੇ ਆਪਣੇ ਹੀ ਆਸ਼ਰਮ ਦੀ ਵਿਦਿਆਰਥਣ ਨਾਲ ਰੇਪ ਕੀਤਾ ਸੀ। ਜਿਸ ਕਾਰਨ ਆਸਾਰਾਮ ਨੂੰ ਆਖ਼ਿਰੀ ਸਾਹ ਤਕ ਜੇਲ ਕਟਣ ਦੀ ਸਜਾ ਮਿਲੀ ਹੈ। ਪਰ ਸੁਪਰੀਮ ਕੋਰਟ ਨੇ ਆਸਾਰਾਮ ਨੂੰ 31 ਮਾਰਚ ਤੱਕ ਮੈਡੀਕਲ ਗਰਾਊਂਡ ਉੱਤੇ ਜਮਾਨਤ ਮਿਲੀ ਹੈ ।
ਸੁਪਰੀਮ ਕੋਰਟ ਨੇ ਪੁਲਸ ਦੀ ਮੌਜੂਦਗੀ ਵਿੱਚ ਬਾਪੂ ਆਸਾਰਾਮ ਨੂੰ ਮੈਡੀਕਲ ਗਰਾਊਂਡ ਉੱਤੇ ਜਮਾਨਤ ਦਿੱਤੀ ਹੈ ।ਪਰ ਇਸ ਜਮਾਨਤ ਨਾਲ SC ਦੀਆਂ ਕੁੱਛ ਸ਼ਰਤਾਂ ਵੀ ਦਿੱਤੀਆ । ਜਿਸ ਵਿਚ ਓਹਨਾ ਨੇ ਕਿਹਾ ਕਿ ਆਸਾਰਾਮ ਆਪਣੇ ਫਾਲੋਅਰਸ ਨੂੰ ਨਹੀਂ ਮਿਲ ਸਕਣ ਗੇ । ਇਹਨਾ ਸ਼ਰਤਾਂ ਕਰਨ ਹੀ ਬਾਪੂ ਆਸਾਰਾਮ ਨੂੰ 31 ਮਾਰਚ ਤੱਕ ਜਮਾਨਤ ਮਿਲੀ ਹੈ ।