ਪੰਜਾਬ -(ਮਨਦੀਪ ਕੌਰ )- ਭਾਰਤੀਏ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਹ ਸਾਫ ਕਰ ਦਿੱਤਾ ਹੈ ਕੇ ਓਹਨਾ ਦਾ ਅਜੇ ਕ੍ਰਿਕਟ ਤੋ ਸਨਿਆਸ ਲੈਣ ਤੋ ਇਨਕਾਰ ਕਰ ਦਿੱਤਾ ਹੈ। ਓਹਨਾ ਕਿਹਾ ਕਿ ਓਹਨਾ ਦਾ ਅਜੇ ਸਨਿਆਸ ਲੈਣ ਦਾ ਕੋਈ ਵੀ ਇਰਾਦਾ ਨਈ ਹੈ। ਪਿਛਲੇ ਕਈ ਦਿਨਾਂ ਤੋ ਇਹ ਅਫਵਾਹਾਂ ਫੈਲ ਰਹੀਆਂ ਸਨ ਕੇ ਰੋਹਿਤ ਸ਼ਰਮਾ ਕ੍ਰਿਕਟ ਤੋ ਸੰਨਿਆਸ ਲੈ ਸਕਦੇ ਹਨ। ਪਰ ਰੋਹਿਤ ਸ਼ਰਮਾ ਨੇ ਸਾਰੀਆ ਅਫਵਾਹਾਂ ਨੂੰ ਸਿਰੇ ਤੋਂ ਹੀ ਖਾਰਿਜ ਕਰ ਦਿੱਤਾ ਹੈ ।
ਦੱਸ ਦਈਏ ਕਿ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਭਾਰਤ ਅਤੇ ਆਸਟਰੇਲੀਆ ਵਿਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਅਖੀਰਲਾ ਟੈਸਟ ਮੈਚ ਹੋਣਾ ਹੈ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਪਲੇੰਗ 11 ਵਿੱਚੋਂ ਬਾਹਰ ਆਉਣਾ ਪਿਆ ਸੀ। ਰੋਹਿਤ ਸ਼ਰਮਾ ਤੋਂ ਬਾਅਦ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਿਡਨੀ ਟੈਸਟ ਵਿੱਚ ਭਾਰਤ ਦੀ ਕਪਤਾਨੀ ਦਿੱਤੀ ਗਈ ਸੀ। ਇਸ ਘਟਨਾ ਦੇ ਬਾਅਦ ਸਾਰੇ ਲੋਕ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਸ਼ਾਇਦ ਰੋਹਿਤ ਸ਼ਰਮਾ ਆਪਣਾ ਕ੍ਰਿਕਟ ਤੋਂ ਸਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।
ਟੀਮ ਇੰਡੀਆ ਦੇ ਵਨ ਡੇ ਅਤੇ ਟੈਸਟ ਕਪਤਾਨ ਰੋਹਿਤ ਸ਼ਰਮਾ ਨੇ ਮੀਡੀਆ ਨਾਲ ਬਾਤਚੀਤ ਕਰਦੇ ਹੋਏ ਇਹ ਸਾਫ ਕੀਤਾ ਹੈ ਕਿ ਮੈਂ ਰਿਟਾਇਰਡ ਨਹੀਂ ਹੋ ਰਿਹਾ ਸਿਰਫ ਟੀਮ ਦੀਆਂ ਜਰੂਰਤਾਂ ਲਈ ਟੀਮ ਤੋਂ ਬਾਹਰ ਬੈਠਾ ਹਾਂ। ਮੈਂ ਆਪਣੇ ਕੋਚ ਨੂੰ ਕਿਹਾ ਸੀ ਕਿ ਮੇਰੇ ਵੱਲੇ ਵਿੱਚੋਂ ਰਨ ਨਹੀਂ ਨਿਕਲ ਰਹੇ । ਇਸ ਲਈ ਮੈਂ ਇਸ ਮੈਚ ਵਿੱਚੋਂ ਹਟਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਬਾਹਰ ਬੈਠੇ ਲੈਪਟੋਪ ਕਲਮ ਅਤੇ ਕਾਗਜ਼ ਲੈ ਕੇ ਲੋਕ ਇਹ ਫੈਸਲਾ ਨਹੀਂ ਕਰ ਸਕਦੇ ਕਿ ਮੈਂ ਕ੍ਰਿਕਟ ਤੋ ਕਦੋਂ ਰਿਟਾਇਰਡ ਹੋ ਰਿਹਾ ਹਾਂ। ਮੈਨੂੰ ਪਤਾ ਹੈ ਕਿ ਮੈਂ ਕਦੋਂ ਕੀ ਫੈਸਲਾ ਲੈਣਾ ਹੈ ਲੋਕਾਂ ਦੇ ਕਹਿਣ ਤੇ ਮੈਂ ਕ੍ਰਿਕਟ ਤੋਂ ਸਨਿਆਸ ਨਹੀਂ ਲਵਾਂਗਾ।