ਨਵਾਂਸ਼ਹਿਰ-(ਮਨਦੀਪ ਕੌਰ)– ਬਿਤੀ ਦੇਰ ਰਾਤ ਇਕ ਐਕਸੀਡੈਂਟ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਿੱਥੇ ਇਕ i20 ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ । ਐਕਸੀਡੈਂਟ ਐਨਾ ਭਿਆਨਕ ਸੀ ਕੇ ਗੱਡੀ ਦੇ ਪਰਖੱਚੇ ਤੱਕ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਸ਼ਹਿਰ ਦੀ ਘਟਨਾ ਹੈ ਜਿੱਥੇ ਕਿ ਇੱਕ i20 ਬਹੁਤ ਹੀ ਸਪੀਡ ਦੇ ਵਿੱਚ ਚੱਲ ਰਹੀ ਸੀ ਉਥੋਂ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸਨੇ ਸਭ ਤੋਂ ਪਹਿਲਾਂ ਇੱਕ ਬਲੈਰੋ ਗੱਡੀ ਨੂੰ ਹਿੱਟ ਕੀਤਾ ਅਤੇ ਹਿੱਟ ਕਰਨ ਤੋਂ ਬਾਅਦ i20 ਬੇਕਾਬੂ ਹੋ ਗਈ ਜਿਸ ਕਾਰਨ i 20 ਪਲਟੀਆਂ ਖਾਂਦੀ ਹੋਈ ਇਕ ਕਿਲੋਮੀਟਰ ਦੂਰ ਤੱਕ ਗਈ।
ਉਥੋਂ ਦੀਆਂ ਦੁਕਾਨਦਾਰ ਦਾ ਕਹਿਣਾ ਹੈ ਕਿ ਗੱਡੀ ਇਕ ਕਿਲੋਮੀਟਰ ਤੱਕ ਪਲਟੀਆਂ ਖਾਂਦੀ ਹੋਈ ਗਈ ਅਤੇ ਜਦੋਂ ਗੱਡੀ ਦੇ ਅੰਦਰ ਦੇਖਿਆ ਤਾਂ ਇਸ ਵਿੱਚ ਇੱਕ ਦੋ ਮਹੀਨਿਆਂ ਦੀ ਬੱਚੀ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ । ਉਸ ਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਸੀ। ਜਿਸ ਨੂੰ ਜੇਰੇ ਇਲਾਜ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਅਤੇ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਤੇ ਹੀ ਫਰਾਰ ਹੋ ਗਿਆ।ਉਸਦੀ ਭਾਲ ਜਾਰੀ ਹੈ। ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਆ ਕੇ ਸ਼ਾਨਬੀਨ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਡਰਾਈਵਰ ਆਈ20 ਨੂੰ 160 ਦੀ ਸਪੀਡ ਤੇ ਚਲਾ ਰਿਹਾ ਸੀ ਜਿਸ ਕਾਰਨ ਹਨੇਰੇ ਵਿੱਚ ਗੱਡੀ ਬੇਕਾਬੂ ਹੋ ਗਈ।