ਮੁੰਬਈ -(BN)- ਖਾਸ ਖ਼ਬਰ ਮੁੰਬਈ ਦੇ ਕੰਟਰੋਲ ਰੂਮ ਤੋਂ ਸਾਮਣੇ ਆਈ ਹੈ. ਜਿਥੇ ਫੋਨ ਉਤੇ PM ਮੋਦੀ ਦੇ ਹਵਾਈ ਜਹਾਜ ਨੂੰ ਬੰਬ ਨਾਲ ਉਡਾਉਣ ਦੀ ਖ਼ਬਰ ਸਾਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕੇ 11ਤਰੀਕ ਦੇਰ ਰਾਤ ਨੂੰ ਮੁੰਬਈ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਆਉਂਦਾ ਹੈ। ਜਿਸ ਵਿੱਚ ਪ੍ਰਾਇਮ ਮਨਿਸਟਰ ਨਰਿੰਦਰ ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਜਾਂਦੀ ਹੈ।
ਜਿਸ ਤੋਂ ਬਾਅਦ ਪੁਲੀਸ ਇੱਕ ਸੈਕੰਡ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਕਟਿਵ ਹੋ ਗਏ। ਪੁਲੀਸ ਦਾ ਕਹਿਣਾ ਹੈ ਕੇ ਧਮਕੀ ਦੇਣ ਵਾਲਾ ਅਰੋਪੀ ਮੰਦਬੁੱਧੀ ਹੈ। ਜਿਸ ਕਾਰਨ ਪੁਲੀਸ ਨੇ ਅਰੋਪੀ ਦੀ ਪਹਿਚਾਣ ਗੁਪਤ ਰੱਖੀ ਹੈ।