ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਵਿੱਚ ਇੱਕ ਕਾਂਗਰਸ ਨੇਤਾ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਹਮਲਾਵਰਾਂ ਨੇ ਬਾਈਕ ਉੱਤੇ ਸਵਾਰ ਹੋ ਕੇ ਨਸ਼ੇ ਪੀਣ ਵਾਲੇ ਅਹਾਤੇ ਵਿੱਚ ਨੌਜਵਾਨ ਨੂੰ ਘੇਰਿਆ ਅਤੇ ਗੋਲੀਆਂ ਚਲਾਈਆਂ।
ਘਟਨਾ ਤੋਂ ਬਾਅਦ ਖੂਨ ਵਿੱਚ ਲੱਥ ਪੱਥ ਨੌਜਵਾਨ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਮ੍ਰਿਤਕ ਦੀ ਪਹਿਚਾਣ ਅਮਿਤ ਕੁਮਾਰ ਵਜੋਂ ਹੋਈ ਜੋ ਕਿ ਲੁਧਿਆਣਾ ਵਿੱਚ ਯੂਥ ਕਾਂਗਰਸ ਨੇਤਾ ਅਨੁਜ ਕੁਮਾਰ ਦਾ ਭਰਾ ਸੀ।
ਇਹ ਘਟਨਾ ਹਲਕਾ ਸਾਹਨੇਵਾਲ ਦੇ ਨੰਦਪੁਰ ਸੂਏ ਨੇੜੇ ਵਾਪਰੀ ਇਸ ਮਾਮਲੇ ਦੀ ਜਾਂਚ ਥਾਣਾ ਸਾਨੇਵਾਲ ਦੇ ਐਸਐਚ ਓ ਗੁਰਮੁਖ ਸਿੰਘ ਦੀ ਅਗਵਾਈ ਹੇਠ ਜਾਰੀ ਹੈ।

