ਉੱਤਰ ਪ੍ਰਦੇਸ਼-(ਮਨਦੀਪ ਕੌਰ )- ਉੱਤਰ ਪ੍ਰਦੇਸ਼ ਵਿਚ ਇਕ ਬਿਜਲੀ ਵਿਭਾਗ ਵਿਚ ਕੰਮ ਕਰਨ ਵਾਲੇ ਕਰਮਚਾਰੀ ਉੱਤੇ ਗੰਭੀਰ ਆਰੋਪ ਲੱਗੇ ਹਨ। ਪੀੜਿਤ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ ਦਾ ਰਹਿਣ ਵਾਲਾ ਹੈ। ਇਕ ਗਰੀਬ ਕਿਸਾਨ ਨੇ ਆਰੋਪ ਲਗਾਇਆ ਹੈ ਕਿ ਬਿਜਲੀ ਵਿਭਾਗ ਦੇ ਇੰਜੀਨੀਅਰ ਨੇ ਗ਼ਲਤ ਢੰਗ ਨਾਲ ਉਸ ਦਾ ਬਿਲ ਵਧਾ ਦਿੱਤਾ ਹੈ । ਜਿਸ ਦਾ ਨਾਮ ਪਰਦੀਪ ਹੈ । ਉਸ ਨੇ ਕਿਹਾ ਅਗਰ ਤੁਸੀਂ ਬਿੱਲ ਠੀਕ ਕਰਵਾਣਾ ਹੈ ਤਾਂ ਆਪਣੀ ਘਰਵਾਲੀ ਨੂੰ ਇਕੱਲੀ ਨੂੰ ਉਸ ਕੋਲ ਭੇਜੋ ।
ਕਿਸਾਨ ਨੇ ਦੱਸਿਆ ਕਿ ਪਹਿਲੇ ਤਾਂ ਇੰਜੀਨੀਅਰ ਨੇ ਉਸ ਦੀ ਪਤਨੀ ਦੀ ਸੁੰਦਰਤਾ ਦੀ ਪ੍ਰਸ਼ੰਸ਼ਾ ਕੀਤੀ ਅਤੇ ਦੂਸਰੇ ਹੀ ਦਿਨ ਬਿਲ ਵਧਾ ਕੇ ਭੇਜ ਦਿੱਤਾ। ਅਤੇ ਜਦੋਂ ਬਿਲ ਨੂੰ ਠੀਕ ਕਰਾਉਣ ਲਈ ਕਿਹਾ ਤਾਂ ਉਸ ਨੇ ਅੱਗਿਓਂ ਜਵਾਬ ਦਿੱਤਾ ਕਿ ” ਤੇਰੀ ਘਰਵਾਲੀ ਬੁਹਤ ਸੋਹਣੀ ਹੈ ,ਅਗਰ ਬਿਲ ਠੀਕ ਕਰਾਉਣਾ ਹੈ ਤਾਂ ਆਪਣੀ ਪਤਨੀ ਨੂੰ ਇਕੱਲੀ ਨੂੰ ਉਸ ਕੋਲ ਭੇਜੇ ।
ਕਿਸਾਨ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਨੇ ਉਸ ਕੋਲੋ 40000 ਦੀ ਰਿਸ਼ਵਤ ਵੀ ਮੰਗੀ ਹੈ ।ਕਿਸਾਨ ਨੇ ਕਿਹਾ ਕਿ ਪਹਿਲਾ ਤਾਂ ਉਹ ਲੋਕਾਂ ਵਿਚ ਹੋਣ ਵਾਲੀ ਬਦਨਾਮੀ ਦੇ ਕਰਨ ਚੁੱਪ ਰਿਹਾ । ਪਰ ਬਾਅਦ ਵਿੱਚ ਬਾਰ ਬਾਰ ਘਰਵਾਲੀ ਬਾਰੇ ਇਹਦਾ ਦੀ ਗੱਲ ਸੁਣ ਕੇ ਉਸ ਨੇ ਹਿੰਮਤ ਕੀਤੀ ਅਤੇ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਾਏ ਹੈ । ਬਾਕੀ ਦੋਸ਼ੀ ਪ੍ਰਦੀਪ ਨੇ ਇਸ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ ਅਤੇ ਉਸ ਖਿਲਾਫ ਇਕ ਗੰਭੀਰ ਸਾਜਿਸ਼ ਦੱਸਿਆ ਹੈ । ਇਸ ਦੇ ਨਾਲ ਹੀ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ।