Facebook and Instagram –ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁਕ ਅਤੇ ਇੰਸਟਾਗਰਾਮ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਲੋਕ ਮਨੋਰੰਜਨ ਤੋਂ ਲੈ ਕੇ ਦੋਸਤਾਂ ਨਾਲ ਗੱਲਬਾਤ ਕਰਨ ਤੱਕ ਨੂੰ ਲੈ ਕੇ ਇਸ ਪਲੈਟਫਾਰਮ ਦੀ ਵਰਤੋਂ ਕਰਦੇ ਹਨ ਹੁਣ ਤੱਕ ਇਹ ਪਲੈਟਫਾਰਮ ਪੂਰੀ ਤਰਹਾਂ ਮੁਫਤ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਤੁਹਾਨੂੰ ਫੇਸਬੁਕ ਅਤੇ ਇੰਸਟਾਗਰਾਮ ਦੀ ਵਰਤੋਂ ਕਰਨ ਲਈ ਮਹੀਨੇ ਦੇ ਪੈਸੇ ਦੇਣੇ ਪੈਣਗੇ।
ਦਰਅਸਲ ਯੂਕੇ ਵਿੱਚ ਫੇਸਬੁਕ ਅਤੇ ਇੰਸਟਾਗਰਾਮ ਉਪਭੋਗਤਾਵਾਂ ਨੂੰ ਹੁਣ ਐਡ ਫਰੀ ਵਰਜ਼ਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਮੈਟਾ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਸਕਰੋਲ ਕਰਨ ਵੇਲੇ ਇਸ਼ਤਿਹਾਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਉਹ ਪ੍ਰਤੀ ਮਹੀਨਾ 3. 99 ਡਾਲਰ (400 RPs) ਦਾ ਭੁਗਤਾਨ ਕਰਕੇ ਇਸ ਆਪਸ਼ਨ ਦਾ ਲਾਭ ਲੈ ਸਕਦੇ ਹਨ।
ਮੈਟਾ ਨੂੰ ਲੰਬੇ ਸਮੇਂ ਤੋਂ ਰੈਗੂਲੇਟਰੀ ਦਬਾਅ ਦੇ ਮਾਮਲਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੰਪਨੀ ਤੇ ਵਿਅਕਤੀਗਤ ਇਸ਼ਤਿਹਾਰ ਪ੍ਰਦਰਸ਼ਿਤ ਕਰਨ ਲਈ ਉਪਭੋਗਤਾਵਾਂ ਦੇ ਨਿੱਜੀ ਡਾਟਾ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਸ ਆਲੋਚਨਾ ਦੇ ਵਿਚਕਾਰ ਮੈਟਾ ਨੇ ਇੱਕ ਸਬਸਕ੍ਰਿਪਸ਼ਨ ਮਾਡਲ ਪੇਸ਼ ਕੀਤਾ ਹੈ ਇਸ ਯੋਜਨਾ ਦੇ ਤਹਿਤ ਵੈਬ ਯੂਜਰਸ ਪ੍ਰਤਿ ਮਹੀਨਾ 2.99 ਡਾਲਰ ਅਤੇ ਮੋਬਾਇਲ ਯੂਜਰਸ 3.99 ਡਾਲਰ ਦਾ ਭੁਗਤਾਨ ਕਰਨਗੇ। ਜੇਕਰ ਉਪਭੋਗਤਾਵਾਂ ਨੇ ਫੇਸਬੁਕ ਅਤੇ ਇੰਸਟਾਗਰਾਮ ਖਾਤਿਆਂ ਨੂੰ ਲਿੰਕ ਕੀਤਾ ਹੈ ਤਾਂ ਉਹਨਾਂ ਨੂੰ ਸਿਰਫ ਇੱਕ ਸਬਸਕ੍ਰਿਪਸ਼ਨ ਦੀ ਲੋੜ ਹੋਵੇਗੀ।
ਮੇਟਾ ਕਹਿੰਦਾ ਹੈ ਯੂਕੇ ਦੇ ਲੋਕ ਹੁਣ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰ ਸਕਣਗੇ ਜਾਂ ਤਾਂ ਫਰੀ ਵਿੱਚ ਫੇਸਬੁਕ ਅਤੇ ਇੰਸਟਾਗਰਾਮ ਦੀ ਮੁਫਤ ਵਰਤੋਂ ਕਰੋ ਅਤੇ ਇਸ਼ਤਿਹਾਰ ਵੇਖੋ ਜਾਂ ਵਿਗਿਆਪਨ ਮੁਕਤ ਅਨੁਭਵ ਲਈ ਗਾਹਕ ਬਣੋ।
ਯਰੂਪੀਅਨ ਯੂਨੀਅਨ ਨੇ ਪਹਿਲਾਂ ਹੀ ਡਿਜੀਟਲ ਮਾਰਕਟਿੰਗ ਐਕਟ ਦੀ ਉਲੰਘਣਾ ਕਰਨ ਲਈ ਮੇਟਾ ਨੂੰ 200 ਮਿਲੀਅਨ ਯੂਰੋ ਦਾ ਜੁਰਮਾਨਾ ਲਗਾਇਆ ਸੀ। ਯਰੂਪੀਅਨ ਯੂਨੀਅਨ ਦਾ ਕਹਿਣਾ ਹੈ ਕਿ ਕੰਪਨੀ ਨੂੰ ਇੱਕ ਮੁਫਤ ਵਰਜਨ ਪੇਸ਼ ਕਰਨਾ ਚਾਹੀਦਾ ਹੈ ਜੋ ਘੱਟ ਡੇਟਾ ਦੀ ਵਰਤੋਂ ਕਰਦਾ ਹੈ।
ਇਸ ਤੋਂ ਉਲਟ ਯੂਕੇ ਦਾ ਸੂਚਨਾ ਕਮਿਸ਼ਨਰ ਦਫਤਰ ਇਸ ਕਦਮ ਦਾ ਸਵਾਗਤ ਕਰ ਰਿਹਾ ਹੈ। ਸੂਚਨਾ ਕਮਿਸ਼ਨਰ ਦਫਤਰ( ICO)ਦਾ ਕਹਿਣਾ ਹੈ ਕਿ ਇਹ ਬਦਲਾ ਦੱਸੋ ਆਉਂਦਾ ਹੈ ਕਿ ਫੇਸਬੁਕ ਅਤੇ ਇੰਸਟਾਗਰਾਮ ਦੀ ਵਰਤੋਂ ਹੁਣ ਇਸ਼ਤਿਹਾਰ ਦੇਖਣ ਦੀ ਮਜਬੂਰੀ ਤੋਂ ਵੱਖ ਹੋ ਜਾਵੇਗੀ

