ਮਾਲੇਰਕੋਟਲਾ -(ਮਨਦੀਪ ਕੌਰ )- ਪੰਜਾਬ ਦੇ ਮਾਲੇਰਕੋਟਲਾ ਦੇ ਵਿੱਚ ਉਸ ਸਮੇਂ ਤਣਾਅ ਪੂਰਨ ਮਾਹੌਲ ਬਣ ਗਿਆ । ਜਦੋਂ ਇਕ ਸ਼ਖਸ਼ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੇ ਗ਼ਲਤ ਟਿੱਪਣੀ ਕੀਤੀ ਗਈ । ਇਹ ਟਿੱਪਣੀ ਮਾਲੇਰਕੋਟਲਾ ਦੇ ਰਹਿਣ ਵਾਲੇ ਸੁਰੇਸ਼ ਰਿਸ਼ੀ ਜਿੰਦਲ ਵਲੋ ਆਪਣੀ ਫੇਸਬੁੱਕ ਉੱਤੇ ਕੀਤੀ ਗਈ । ਜਿੱਦਾਂ ਹੀ ਇਹ ਪੋਸਟ ਸਾਮ੍ਹਣੇ ਆਈ ਤਾਂ ਸਿੱਖ ਸੰਗਤਾਂ ਅਤੇ ਧਾਰਮਿਕ ਸੰਗਠਨਾਂ ਦੇ ਅੰਦਰ ਰੋਸ ਪੈਦਾ ਹੋ ਗਿਆ । ਇਸ ਪੋਸਟ ਤੋਂ ਬਾਅਦ ਸਥਾਨਕ ਵਿਰੋਧ ਸ਼ੁਰੂ ਹੋ ਗਏ । ਸਿੱਖ ਭਾਈਚਾਰੇ ਵਲੋ ਇਸ ਪੋਸਟ ਨੂੰ ਆਪਣੀ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਸਿਆ ।
ਇਸ ਸਥਿਤੀ ਨੂੰ ਦੇਖਦੇ ਹੋਏ ਨੀਲੇ ਬਾਨੇ ਦੇ ਵਿੱਚ ਨਿਹੰਗ ਸਿੱਖ ਦਾ ਜੱਥਾ ਮਲੇਰਕੋਟਲੇ ਪਹੁੰਚਿਆ । ਜਿਸ ਤੋਂ ਬਾਅਦ ਸੁਰੇਸ਼ ਰਿਸ਼ੀ ਜਿੰਦਲ ਨੂੰ ਫੇਸਬੁੱਕ ਉੱਤੇ ਸ਼ੇਅਰ ਕੀਤੀ ਪੋਸਟ ਨੂੰ ਲੈਕੇ ਸਖ਼ਤੀ ਨਾਲ ਪੁੱਛ ਗਿਸ਼ ਕੀਤੀ ਗਈ । ਸੂਤਰਾਂ ਮੁਤਾਬਿਕ ਉਸ ਸਮੇਂ ਦਮਦਲੀ ਟਕਸਾਲ ਦੇ ਗਿਆਨੀ ਤੇਜਬੀਰ ਸਿੰਘ ਨੇ ਆਪਣੀ ਨਰਗੀ ਜਾਹਿਰ ਕਰਦੇ ਹੋਏ ਸੁਰੇਸ਼ ਰਿਸ਼ੀ ਜਿੰਦਲ ਦੇ 3-4 ਥੱਪੜ ਵੀ ਮਾਰੇ।
ਇਸ ਤੋਂ ਬਾਅਦ ਮੌਕੇ ਉੱਤੇ ਸੁਰੇਸ਼ ਰਿਸ਼ੀ ਜਿੰਦਲ ਨੂੰ ਲਿਖਤੀ ਰੂਪ ਵਿੱਚ ਮਾਫੀ ਮੰਗਣ ਲਈ ਕਿਹਾ । ਜਿਸ ਤੋਂ ਬਾਅਦ ਉਹ ਰਾਜੀ ਹੋ ਗਿਆ । ਇਸ ਤੋਂ ਬਾਅਦ ਤੇਜਬੀਰ ਸਿੰਘ ਨੇ ਮੋਰਚਾ ਸੰਭਾਲਿਆ ਅਤੇ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਨੂੰ ਕਿਹਾ ।
ਓਹਨਾ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸ਼ਾਂਤੀ ਮਾਨ ਬਣਾਈ ਰੱਖਣ ਦਾ ਰਸਤਾ ਦਿਖਾਉਂਦੀ ਹੈ । ਪਰ ਗੁਰੂ ਸਾਹਿਬ ਦਾ ਮਾਣ ਰੱਖਣਾ ਵੀ ਬਹੁਤ ਜ਼ਰੂਰੀ ਹੈ । ਇਸ ਤੋਂ ਬਾਅਦ ਸਭ ਦੀ ਹਾਜਰੀ ਦੇ ਵਿੱਚ ਸੁਰੇਸ਼ ਰਿਸ਼ੀ ਜਿੰਦਲ ਕੋਲੋ ਲਿਖਤੀ ਰੂਪ ਵਿੱਚ ਮਾਫੀ ਮੰਗਵਾਈ । ਉਸ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਉੱਤੇ ਕੀਤੀਆ ਟਿੱਪਣੀਆਂ ਅਣਜਾਣੇ ਵਿੱਚ ਸਨ ਅਤੇ ਕਿਸੇ ਦੀ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਓਹਨਾ ਦਾ ਮਕਸਦ ਨਹੀਂ ਸੀ ।

