ਲੁਧਿਆਣਾ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਵੱਲੋਂ ਰਾਹ ਜਾਂਦੀ ਇੱਕ ਔਰਤ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਇਹ ਸਾਰੀ ਘਟਨਾ ਉਥੋਂ ਦੇ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ। ਜਿਸ ਦੇ ਵਿੱਚ ਲੁਟੇਰੇ ਸਾਫ ਤੌਰ ਤੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਪੀੜਿਤ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਮਾਛੀਵਾੜਾ ਰੋਡ ਤੋਂ ਰਈਆ ਪਿੰਡ ਕਿਸੇ ਕੰਮ ਜਾ ਰਹੀ ਸੀ। ਇਸ ਦੌਰਾਨ ਪਿੱਛੋਂ ਦੀ ਦੋ ਨੌਜਵਾਨ ਮੋਟਰਸਾਈਕਲ ਉੱਤੇ ਆਏ ਅਤੇ ਉਸਦੇ ਕੋਲੋਂ ਕੁਝ ਪੁੱਛਣ ਲੱਗੇ। ਜਦੋਂ ਆਸ ਪਾਸ ਕੋਈ ਆਉਂਦਾ ਨਾ ਦਿਖਿਆ ਤਾਂ ਉਸਦੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਬਾਲੀਆਂ ਲਾ ਲਈਆਂ ਅਤੇ ਔਰਤ ਦੇ ਨਾਲ ਧੱਕਾ ਮੁੱਕੀ ਕਰਨ ਲੱਗੇ।
ਜਦੋਂ ਔਰਤ ਦੇ ਵੱਲੋਂ ਚੀਕ ਚਿਹਾੜਾ ਪਾਇਆ ਗਿਆ ਉਸ ਸਮੇਂ ਮੁਹੱਲਾ ਨਿਵਾਸੀ ਇਕੱਠੇ ਹੋਣ ਲੱਗੇ ਮੁਹੱਲਾ ਵਾਸੀਆਂ ਨੂੰ ਇਕੱਠੇ ਹੁੰਦਾ ਦੇਖ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਕੁਝ ਨੌਜਵਾਨਾਂ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਲੁਟੇਰੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ।
ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਕਾਬੂ ਦੇ ਵਿੱਚ ਕਰ ਲਈ ਹੈ। ਇਹ ਵੀਡੀਓ ਖੂਬ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ।

