ਬਠਿੰਡਾ -(ਮਨਦੀਪ ਕੌਰ )-ਬਠਿੰਡਾ ਦੇ ਵਿੱਚ ਇੱਕ ਮਹਿਲਾ ਪੁਲੀਸ ਕਰਮੀ ਦੇ ਸੜਕ ਹਾਦਸੇ ਵਿੱਚ ਮੌਤ ਹੋਣ ਦੇ ਖ਼ਬਰ ਸਾਮ੍ਹਣੇ ਆ ਰਹੀ ਹੈ । ਦੱਸਿਆ ਜਾ ਰਿਹਾ ਹੈ ਮਹਿਲਾ ਪੁਲੀਸ ਕਰਮੀ ਸਵੇਰੇ ਐਕਟੀਵਾ ਉੱਤੇ ਸਵਾਰ ਹੋ ਕੇ ਆਪਣੀ ਡਿਊਟੀ ਜਾ ਰਹੀ ਸੀ।
ਪਰ ਰਸਤੇ ਵਿਚ ਹੀ ਕਿਸੀ ਅਣਪਛਾਤੇ ਵਾਹਨ ਵਲੋ ਮਹਿਲਾ ਪੁਲੀਸ ਕਰਮੀ ਦੀ ਐਕਟੀਵਾ ਨੂੰ ਟੱਕਰ ਮਾਰ ਦਿੱਤੀ ਗਈ । ਜਿਸ ਕਾਰਨ ਮਹਿਲਾ ਕਾਂਸਟੇਬਲ ਦੀ ਮੌਕੇ ਉੱਤੇ ਹੀ ਮੌਤ ਹੋ ਹੈ । ਮ੍ਰਿਤੀਕਾ ਦੀ ਪਹਿਚਾਨ ਰਮਨਦੀਪ ਕੌਰ ਵਜੋਂ ਹੋਈ ਹੈ । ਬਠਿੰਡਾ ਦੇ ਰਾਮਪੁਰਾ ਵਿਚ ਮਹਿਲਾ ਕਾਂਸਟੇਬਲ ਵਜੋਂ ਤੈਨਾਤ ਸੀ ਰਮਨਦੀਪ ਕੌਰ ।