ਫਰੀਦਕੋਟ -(ਮਨਦੀਪ ਕੌਰ )- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਿਕ ਵਿੱਚ ਸਥਿਤ ਐਸਬੀਆਈ ਬੈਂਕ ਦੀ ਸ਼ਾਖਾ ਦੇ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਦੇ ਵਿੱਚ ਅੱਜ ਆਰੋਪੀ ਅਮਿਤ ਢੀਂਗਰਾ ਦੀ ਪਤਨੀ ਰਜਿੰਦਰ ਕੌਰ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ ਗਿਆ ਹੈ। ਪੁਲਿਸ ਨੇ ਸ਼ੁਕਰਵਾਰ ਨੂੰ ਅਮਿਤ ਢੀਂਗਰਾ ਦੀ ਪਤਨੀ ਰਜਿੰਦਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ।
ਦੱਸ ਦਈਏ ਸਾਦਿਕ ਸਥਿਤ ਐਸਬੀਆਈ ਦੀ ਸ਼ਾਖਾ ਦੇ ਵਿੱਚ ਕਲਰਕ ਅਮਿਤ ਢੀੰਗਰਾ ਨੇ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਐਫਬ ਲਿਮਿਟ, ਮਿਊਚੁਅਲ ਫੰਡ, ਬੀਮਾ ਆਦੀ ਦੇ ਵਿੱਚ ਕਰੋੜਾਂ ਰੁਪਏ ਦੀ ਮੇਰਾ ਫੇਰੀ ਕਰਕੇ ਫਰਾਰ ਹੋ ਗਿਆ ਸੀ। ਬੈਂਕ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਪੜ੍ਹਤਾਲ ਦੇ ਵਿੱਚ ਹੁਣ ਤੱਕ 6 ਕਰੋੜ ਰੁਪਏ ਤਕ ਦੀ ਹੇਰਾ ਫੇਰੀ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਅਮਿਤ ਢੀਂਗਰਾ ਦੀ ਪਤਨੀ ਰਜਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੂੰ ਸ਼ੁਕਰਵਾਰ ਅਦਾਲਤ ਦੇ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ।
ਦੱਸ ਦਈਏ ਕੇ ਰੁਪਿੰਦਰ ਕੌਰ ਦੇ ਖਾਤੇ ਦੇ ਵਿੱਚ ਅਮਿਤ ਢੀਗਰਾ ਨੇ ਦੋ ਕਰੋੜ ਰੁਪਏ ਟਰਾਂਸਫਰ ਕੀਤੇ ਸਨ । ਜਿਸ ਕਾਰਨ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੂਜੇ ਪਾਸੇ ਪੁਲਿਸ ਅਮਿਤ ਢਿੰਗਰਾ ਦੇ ਲਈ ਛਾਪੇਮਾਰੀ ਕਰ ਰਹੀ।