ਅੰਮ੍ਰਿਤਸਰ -(ਮਨਦੀਪ ਕੌਰ )- ਸ਼ਿਵ ਸੈਨਾ ਦੇ ਪ੍ਰਧਾਨ ਬ੍ਰਿਜ ਮੋਹਨ ਸੂਰੀ ਦੇ ਘਰ ਦੇ ਬਾਹਰ ਪੈਂਦੀਆਂ ਰੇਲਵੇ ਲਾਈਨਾਂ ਉੱਤੇ ਇੱਕ ਵਿਅਕਤੀ ਵਲੋਂ ਸੁਰੀ ਦੇ ਘਰ ਦੀ ਰੇਕੀ ਕਰਦੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਸ਼ਿਵ ਸੈਨਾ ਅਤੇ ਹਿੰਦੂ ਆਗੂ ਬ੍ਰਿਜ ਮੋਹਨ ਸੂਰੀ ਨੇ ਤੁਰੰਤ ਇਹ ਮਾਮਲਾ ਪੁਲਿਸ ਦੀ ਨਿਗਰਾਨੀ ਦੇ ਵਿੱਚ ਲਿਆਂਦਾ ਅਤੇ ਪੁਲਿਸ ਕਮਿਸ਼ਨਰ ਨੂੰ ਵੀ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਹੈ। ਸੂਰੀ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਸ਼ੱਕੀ ਆਦਮੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਹੈ।
ਦੱਸ ਦਈਏ ਕਿ ਸੂਰੀ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਜਿਸ ਤੋਂ ਬਾਅਦ ਪੁਲਿਸ ਨੇ ਸੂਰੀ ਦੀ ਸੁਰੱਖਿਆ ਹੋਰ ਵੀ ਸਖਤ ਕਰ ਦਿੱਤੀ ਹੈ। ਇਸ ਸੀਸੀਟੀਵੀ ਦੇ ਵਿੱਚ ਸਾਫ ਤੌਰ ਤੇ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਵਿਅਕਤੀ ਰੇਲਵੇ ਲਾਈਨਾਂ ਉੱਤੇ ਖੜਾ ਬਾਰ ਬਾਰ ਸੂਰੀ ਦੇ ਘਰ ਵੱਲ ਦੇਖ ਰਿਹਾ ਹੈ ਅਤੇ ਫਿਰ ਬਾਅਦ ਵਿੱਚ ਦਰਖਤਾਂ ਤੇ ਪਿੱਛੇ ਜਾ ਕੇ ਵੀ ਉਨਾਂ ਦੇ ਘਰ ਦੀ ਰੇਕੀ ਕਰ ਰਿਹਾ ਹੈ।
ਸ਼ਿਵ ਸੈਨਾ ਪ੍ਰਧਾਨ ਬ੍ਰਿਜ ਮੋਹਨ ਸੂਰੀ ਨੇ ਇਸ ਬਾਬਲੇ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਇਹ ਸਾਰੀ ਸੀਸੀਟੀਵੀ ਫੁਟੇਜ ਉਹਨਾਂ ਦੀ ਨਿਗਰਾਨੀ ਦੇ ਵਿੱਚ ਲੈ ਕੇ ਆਂਦੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬ੍ਰਿਜ ਮੋਹਨ ਸੂਰੀ ਨੂੰ ਧਮਕੀ ਮਿਲੀ ਸੀ ਕਿ ਮਿਲਿਟੇਟ ਅੰਮ੍ਰਿਤਸਰ ਪਹੁੰਚ ਚੁੱਕੇ ਹਨ ਅਤੇ ਬੰਬ ਦਾ ਧਮਾਕਾ ਵੀ ਕਰ ਸਕਦੇ ਹਨ। ਹੁਣ ਕੈਮਰੇ ਦੇ ਵਿੱਚ ਕੈਦ ਇਹੋ ਜਿਹੀਆਂ ਸ਼ੱਕੀ ਗਤੀ ਵਿਧੀਆਂ ਨੇ ਇਹ ਮਾਮਲਾ ਹੋਰ ਵੀ ਸੰਗੀਨ ਕਰ ਦਿੱਤਾ ਹੈ।

