ਚੰਡੀਗੜ -( ਮਨਦੀਪ ਕੌਰ)- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰਾ ਜ਼ਿਲੇ ਵਿਚ ਸਤਲੁਜ ਹਰਿਆ ਤੇ ਬਣੇ ਕੋਲ ਡੈਮ ਤੋਂ ਅੱਜ ਸਵੇਰੇ 6:30 ਵਜੇ ਪਾਣੀ ਛੱਡਿਆ ਗਿਆ ਹੈ । ਕੋਲ ਡੈਮ ਦੇ ਵਿੱਚੋਂ ਪਾਣੀ ਛੱਡਣ ਦੇ ਕਾਰਨ ਦਰਿਆ ਦਾ ਸਤਰ 4 ਤੋਂ 5 ਮੀਟਰ ਵੱਧ ਗਿਆ ਹੈ। ਡੈਮ ਪ੍ਰਬੰਧਕ ਨੇ ਬਿਲਾਸਪੁਰਾ ਤੋਂ ਪੰਜਾਬ ਤੱਕ ਦੇ ਲੋਕਾਂ ਨੂੰ ਦਰਿਆ ਦੇ ਕੋਲੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ । ਕੋਲ ਡੈਮ ਵਿੱਚੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਾ ਪਾਣੀ ਪੰਜਾਬ ਦੇ ਰੋਪੜ ਦੇ ਵਿੱਚ ਦਾਖਲ ਹੁੰਦਾ ਹੈ । ਰੋਪੜ ਤੋਂ ਬਾਅਦ ਸਤਲੁਜ ਦਰਿਆ ਦੇ ਵਿੱਚ ਪੱਛਮ ਵੱਲ ਨੂੰ ਵੱਗਦਾ ਹੈ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਹੈ।
ਇਸ ਤੋਂ ਬਾਅਦ ਹਰੀਕੇ ਪੱਤਣ ਦੇ ਨੇੜੇ ਬਿਆਸ ਦਰਿਆ ਨਾਲ ਮਿਲਦਾ ਹੈ। ਅਤੇ ਫਿਰ ਦੱਖਣ ਪੱਛਮ ਵੱਲ ਮੁੜਦਾ ਹੈ। ਅਤੇ ਭਾਰਤ ਪਾਕਿਸਤਾਨ ਦੀ ਸਰਹੱਦ ਨਾਲ ਵਗਦਾ ਹੈ। ਫਿਰ ਅੰਤ ਦੇ ਵਿੱਚ ਇਹ ਦਰਿਆ ਪਾਕਿਸਤਾਨ ਦੇ ਵਿੱਚ ਦਾਖਿਲ ਹੁੰਦਾ ਹੈ।

