ਇੰਟਰਨੈਸ਼ਨਲ –ਪਹਿਲਗਾਮ ਵਿਚ ਹੋਏ ਆਤੰਕਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਲਾ ਤਨਾਵ ਸ਼ਿਖਰ ਉੱਤੇ ਪਹੁੰਚ ਗਿਆ ਹੈ I ਇਸ ਸਥਿਤੀ ਨੂੰ ਦੇਖਦੇ ਹੋਏ ਰੂਸ ਦੇ ਰਾਸ਼ਟਰ ਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੇ ਨਾਗਰਿਕਾਂ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ I ਪੁਤਿਨ ਨੇ ਓਥੋਂ ਦੇ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਟਕਰਾਵ ਦੇ ਸੰਬੰਧ ਵਿਚ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ I ਰੂਸ ਦੇ ਵਦੇਸ਼ੀ ਮੰਤਰਾਲੇ ਵਲੋਂ ਇਕ ਐਮਰਜੇਂਸੀ ਸੰਦੇਸ਼ ਜਾਰੀ ਕੀਤਾ ਗਿਆ ਹੈ I ਜਿਸ ਵਿਚ ਕਿਹਾ ਗਿਆ ਹੈ ਕੇ ਭਾਰਤ ਅਤੇ ਪਾਕਿਸਤਾਨ ਵਿਚਲੀ ਜੰਗ ਕਿਸੀ ਵੀ ਸਮੇ ਸ਼ੁਰੂ ਹੋ ਸਕਦੀ ਹੈ I ਰਾਸ਼ਟਰ ਪਤੀ ਨੇ ਦੋਵਾਂ ਦੇਸ਼ਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ I ਕਿਹਾ ਹੈ ਕੇ ਸਥਿਤੀ ਬੁਹਤ ਨਾਜ਼ੁਕ ਹੈ ਅਤੇ ਇਕ ਛੋਟੀ ਜਹੀ ਗ਼ਲਤੀ ਵੀ ਵੱਡਾ ਟਕਰਾਵ ਪੈਦਾ ਕਰ ਸਕਦੀ ਹੈ I
ਇਸ ਸੰਬੰਧ ਵਿਚ ਰੂਸ ਨੇ ਆਪਣੇ ਡਿਪਲੋਮੈਂਟਾਂ ਨੂੰ ਅਲਰਟ ਰਹਿਣ ਦੇ ਹੁਕਮ ਦਿਤੇ ਹਨ I ਅਤੇ ਕਿਹਾ ਹੈ ਕੇ ਦੱਖਣੀ ਏਸ਼ੀਆ ਨੂੰ ਤੈਨਾਤ ਸਾਰੀਆਂ ਰੂਸੀ ਮਸ਼ੀਨਾਂ ਨੂੰ ਸਥਿਤੀ ਨੂੰ ਨਜ਼ਰ ਬਣਾਈ ਰੱਖਣ ਲਈ ਕਿਹਾ ਗਿਆ ਹੈ I ਰੂਸ ਨੇ ਫਿਲਹਾਂ ਆਪਣੇ ਲੋਕ ਨੂੰ ਭਾਰਤ ਅਤੇ ਪਾਕਿਸਤਾਨ ਦਾ ਦੌਰਾ ਨਾ ਕਰਨ ਦੀ ਸਲਾਹ ਦਿਤੀ ਹੈ I
ਇਸ ਸਥਿਤੀ ਨੂੰ ਦੇਖਦੇ ਹੋਏ ਮਾਹਿਰਾਂ ਦਾ ਕਹਿਣਾ ਹੈ ਕੇ ਅਗਰ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾ ਇਹ ਇਕ ਵੱਡੀ ਜੰਗ ਦਾ ਕਰਨ ਬਣ ਸਕਦੀ ਹੈ I ਜਿਸ ਦੇ ਵਿਸ਼ਵ ਵਿਆਪੀ ਨਤੀਜੇ ਵੀ ਹੋਣ ਗੇ I ਰੂਸ ਦੇ ਇਸ ਬਿਆਨ ਨੇ ਲੋਕਾਂ ਵਿਚ ਇਕ ਚਿੰਤਾ ਦੀ ਲਹਿਰ ਪੈਦਾ ਕਰ ਦਿਤੀ ਹੈ