ਲੁਧਿਆਣਾ-(ਮਨਦੀਪ ਕੌਰ )- ਲੁਧਿਆਣਾ ਦੇ ਰਾਏਕੋਟ ਦੇ ਸਰਕਾਰੀ ਦਫ਼ਤਰ ਵਿੱਚ ਇਸ ਸਮੇਂ ਭਾਜੜਾਂ ਪੈ ਗਈਆਂ। ਜਦੋਂ ਦੇਰ ਰਾਤ ਵਿਜੀਲੈਂਸ ਦੀ ਟੀਮ ਵੱਲੋਂ ਸਰਕਾਰੀ ਦਫ਼ਤਰ ਵਿਚ ਰੇਡ ਕੀਤੀ। ਓਥੋਂ ਦੇ SDM ਗੁਰਬੀਰ ਸਿੰਘ ਕੋਹਲੀ ਦੇ ਦਫ਼ਤਰ ਵਿੱਚ ਦੇਰ ਰਾਤ ਵਿਜੀਲੈਂਸ ਵਿਭਾਗ ਵਲੋਂ ਰੇਡ ਕੀਤੀ ਗਈ। ਰੇਡ ਦੌਰਾਨ SDM ਦੇ ਦਫ਼ਤਰ ਵਿਚੋਂ 24.06 ਲੱਖ ਰੂਪਏ ਬਰਾਮਦ ਕੀਤੇ ਗਏ। SDM ਮੌਕੇ ਉੱਤੇ ਹੀ ਫਰਾਰ ਹੋ ਗਿਆ। ਪਰ SDM ਦਾ ਸਟੈਨੋ ਜਤਿੰਦਰ ਸਿੰਘ ਨੂੰ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਹੈ ।
ਮਾਮਲਾ ਰਾਏਕੋਟ ਦੇ ਪਿੰਡ ਵੜੈਚ ਤੋਂ ਦੋ ਸੱਗੇ ਭਰਾ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਦੀ 14 ਏਕੜ ਜਮੀਨ ਨਾਲ ਜੁੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਜਮੀਨ ਦਾ ਇੰਤਕਾਲ ਚੜਾਉਣ ਲਈ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।
ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਟੀਮ ਨੇ ਸਭ ਤੋਂ ਪਹਿਲਾਂ ਐਸਡੀਐਮ ਦੇ ਦਫਤਰ ਦੇ ਵਿੱਚ ਛਾਪਾ ਮਾਰਿਆ ਵਿਵਾਦ ਵਧਣ ਤੇ ਵਿਜੀਲੈਂਸ ਨੂੰ ਲੁਧਿਆਣਾ ਤੋਂ ਬੁਲਾਇਆ ਗਿਆ ਡੀਐਸਪੀ ਸ਼ਿਵ ਚੰਦ ਆਪਣੇ ਟੀਮ ਸਮੇਤ ਮੌਕੇ ਤੇ ਪਹੁੰਚੇ ਲਗਭਗ ਦੋ ਘੰਟੇ ਦੀ ਕਾਰਵਾਈ ਦੌਰਾਨ ਕਿਸੇ ਵੀ ਮੀਡੀਆ ਜਾਂ ਖੁਫੀਆ ਵਿਭਾਗ ਦੇ ਕਰਮਚਾਰੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਵਿਜੀਲੈਂਸ ਵੱਲੋਂ ਟੈਨੋ ਤੋਂ ਸਖਤੀ ਦੇਣ ਨਾਲ ਪੁੱਛ ਕਿਛ ਕੀਤੀ ਗਈ। ਜਿਸ ਤੋਂ ਬਾਅਦ ਐਸਡੀਐਮ ਦੇ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਡੀਐਸਪੀ ਸ਼ਿਵ ਚੰਦ ਸਟੈਨੋ ਜਤਿੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਲੁਧਿਆਣਾ ਚਲੇ ਗਏ ਹਨ। ਦੂਜੇ ਪਾਸੇ ਰਿਸ਼ਵਤ ਖੋਰੀ ਦਾ ਮਾਮਲਾ ਸਾਹਮਣੇ ਆਉਣ ਤੇ ਕਿਸਾਨ ਜਥੇਬੰਦੀਆਂ ਨੇ ਐਸਟੀਐਮ ਦੇ ਫਰਾਰ ਹੋਣ ਤੋਂ ਬਾਅਦ ਹੱਥਾਂ ਵਿੱਚ ਐਸਟੀਐਮ ਦੇ ਨਾਮ ਦੇ ਬੈਨਰ ਫੜ ਕੇ ਉਸ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਵੜੈਚ ਦੇ ਰਹਿਣ ਵਾਲੇ ਦੋ ਸਕੇ ਭਰਾਵਲਦੇਵ ਸਿੰਘ ਅਤੇ ਸੁਖਦੇਵ ਸਿੰਘ ਘੋਲ ਕੁੱਲ 28 ਏਕੜ ਜਮੀਨ ਸੀ। ਜਿਸ ਵਿੱਚ ਦੋਨਾਂ ਦੇ ਹਿੱਸੇ 14 14 ਏਕੜ ਆਉਂਦੇ ਸਨ ਵੱਡੇ ਭਰਾ ਬਲਦੇਵ ਸਿੰਘ ਦੇ ਦੋ ਪੁੱਤਰ ਹਨ ਜਿਨਾਂ ਦਾ ਨਾਮ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹੈ। ਹਰਪ੍ਰੀਤ ਸਿੰਘ ਇਸ ਵੇਲੇ ਕਨੇਡਾ ਵਿੱਚ ਹੈ ਜਿਸ ਨੇ ਆਪਣੀ ਪਹਿਲੀ ਪਤਨੀ ਨੂੰ ਛੱਡ ਕੇ ਦੂਜਾ ਵਿਆਹ ਕਰਾ ਲਿਆ ਹੈ। ਉਸ ਦੀ ਪਹਿਲੀ ਪਤਨੀ ਤੋਂ ਤਿੰਨ ਧੀਆਂ ਅਤੇ ਇੱਕ ਪੁੱਤਰ ਪੈਦਾ ਹੋਇਆ ਜੋ ਸਾਰੇ ਕਨੇਡਾ ਵਿੱਚ ਹੀ ਰਹਿੰਦੇ ਹਨ।
ਬਲਦੇਵ ਸਿੰਘ ਨੇ ਪਹਿਲਾਂ ਹੀ ਆਪਣੇ ਹਿੱਸੇ ਦੀ 14 ਏਕੜ ਜਮੀਨ ਆਪਣੇ ਦੋ ਪੁੱਤਰਾਂ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਿੱਚ ਬਰਾਬਰ ਵੰਡ ਦਿੱਤੀ ਸੀ। ਪਰ ਹੁਣ ਹਰਪ੍ਰੀਤ ਸਿੰਘ ਦੇ ਦੂਜੇ ਵਿਆਹ ਤੋਂ ਬਾਅਦ ਬਲਦੇਵ ਸਿੰਘ ਪੰਜ ਕਰੋੜ ਰੁਪਏ ਮੁੱਲ ਵਾਲੀ 7 ਏਕੜ ਜਮੀਨ ਆਪਣੇ ਤਿੰਨ ਪੋਤੀਆਂ ਅਤੇ ਇੱਕ ਪੋਤੇ ਦੇ ਨਾਮ ਕਰਵਾਣਾ ਚਾਹੁੰਦਾ ਸੀ। ਪਰ ਪਿਤਾ ਬਲਦੇਵ ਸਿੰਘ ਦੀ ਇੱਛਾ ਦੇ ਉਲਟ ਹਰਪ੍ਰੀਤ ਸਿੰਘ ਨੇ ਆਪਣੀ ਸੱਤ ਏਕੜ ਜਮੀਨ ਆਪਣੇ ਚਾਚਾ ਸੁਖਦੇਵ ਸਿੰਘ ਦੀ ਧੀ ਸੰਦੀਪ ਕੌਰ ਦੇ ਨਾਮ ਕਰ ਦਿੱਤੀ ਅਤੇ ਦੱਸਿਆ ਕਿ ਇਹ ਜਮੀਨ ਉਸਨੇ ਆਪਣੀ ਭੈਣ ਨੂੰ ਦਾਨ ਵਿੱਚ ਦਿੱਤੀ ਹੈ। ਜਿਸ ਦਾ ਇੰਤਕਾਲ ਸੰਦੀਪ ਕੌਰ ਦੇ ਨਾਂ ਚੜਾਇਆ ਗਿਆ ਹੈ।
ਬਲਦੇਵ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਅਤੇ ਭਤੀਜੀ ਸੰਦੀਪ ਕੌਰ ਦੇ ਖਿਲਾਫ ਇੰਤਕਾਲ ਤੜਵਾਉਣ ਲਈ ਐਸਟੀਐਮ ਦੀ ਕੋਰਟ ਵਿੱਚ ਇੱਕ ਕੇਸ ਦਾਇਰ ਕੀਤਾ ਸੀ। ਇਸ ਕੇਸ ਦੀ ਪੇਲੀ ਸਲਵਾਈ 29 ਮਈ ਨੂੰ ਹੋਈ ਅਤੇ ਅੱਜ ਵੀਰਵਾਰ ਨੂੰ ਦੂਜੀ ਤਰੀਕ ਤੇ ਐਸਡੀਐਮ ਨੇ ਬਲਦੇਵ ਸਿੰਘ ਦਾ ਕੇਸ ਹੀ ਰੱਦ ਕਰ ਦਿੱਤਾ। ਚਰਚਾ ਇਹ ਹੈ ਕਿ ਹਰਪ੍ਰੀਤ ਸਿੰਘ ਅਤੇ ਸੰਦੀਪ ਕੌਰ ਵਾਲੀ ਪਾਰਟੀ ਵੱਲੋਂ 25 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ।