ਫ਼ਿਲੌਰ -(ਮਨਦੀਪ ਕੌਰ )- ਪਿਛਲੇ ਕੁਝ ਦਿਨਾਂ ਤੋਂ ਇੱਕ ਵਿਅਕਤੀ ਦੀ ਪਿਸਤੋਲ ਲੈ ਕੇ ਕਾਰ ਚਲਾਉਂਦੇ ਹੱਥ ਵਿੱਚ ਪਿਸਤੋਲ ਫੜ ਕੇ ਧਮਕਾਉਣ ਤੇ ਸੰਗੀਤ ਚਲਾਉਣ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਨਾਲ ਸਥਾਨਕ ਸ਼ਹਿਰ ਦੇ ਲੋਕਾਂ ਵਿੱਚ ਅਤੇ ਪਿੰਡ ਵਾਸੀਆਂ ਦੇ ਵਿੱਚ ਡਰ ਦਮ ਹੋਲ ਬਣ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਇੱਕ ਨਵਾਂ ਗੈਂਗਸਟਰ ਬਦਲਾ ਲੈਣ ਵਾਲਾ ਹੈ। ਜਦੋਂ ਫਿਲੋਰ ਪੁਲਿਸ ਨੇ ਵੀਡੀਓ ਦੀ ਪਹਿਚਾਣ ਕੀਤੀ ਅਤੇ ਵਾਇਰਲ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਸਨੂੰ ਥਾਣੇ ਲਿਆਂਦਾ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਮੁੰਡਾ 16 ਸਾਲ ਦਾ ਨਾਬਾਲਗ ਸੀ ਅਤੇ ਉਸਨੇ ਆਪਣੇ ਪਿੰਡ ਵਾਸੀਆਂ ਨੂੰ ਧਮਕਾਉਣ ਲਈ ਖਿਡੋਣੇ ਵਾਲੀ ਪਿਸਤੋਲ ਦੀ ਵਰਤੋਂ ਕੀਤੀ ਸੀ।
ਜਾਣਕਾਰੀ ਅਨੁਸਾਰ ਇਹ ਘਟਨਾ ਨੇੜਲੇ ਪਿੰਡ ਕਟਪਾਲੋ ਵਿੱਚ ਵਾਪਰੀ ਪਿੰਡ ਦੇ ਸਰਪੰਚ ਅਨੁਸਾਰ ਘਰ ਦੀ ਸਫਾਈ ਕਰਨ ਤੋਂ ਬਾਅਦ ਉਸ ਨੇ ਕੂੜਾ ਆਪਣੇ ਗਵਾਂਢੀ ਸੁਰਿੰਦਰ ਸਿੰਘ ਦੇ ਘਰ ਦੇ ਬਾਹਰ ਸੁੱਟ ਦਿੱਤਾ ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰ ਕੂੜਾ ਵੇਖ ਕੇ ਗੁੱਸੇ ਵਿੱਚ ਆ ਗਏ ਅਤੇ ਕੂੜੇ ਨੂੰ ਲੈ ਕੇ ਗਵਾਂਡੀਆਂ ਨਾਲ ਗਰਮੋਂ-ਗਰਮੀ ਹੋ ਗਏ।
ਝਗੜੇ ਨੂੰ ਖਤਮ ਕਰਨ ਲਈ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਜਿੰਦਰ ਨੇ ਦੋਵਾਂ ਪਰਿਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਇੰਨੀ ਮਾਮੂਲੀ ਗੱਲ ਤੇ ਨਾ ਲੜਨ ਅਤੇ ਫਿਰ ਘਰ ਵਾਪਸ ਆ ਗਏ ਸੁਰਿੰਦਰ ਦੇ ਨਾਬਾਲਗ ਪੁੱਤ ਨੇ ਇਸ ਗੱਲ ਉੱਤੇ ਕੋਈ ਧਿਆਨ ਨਾ ਦਿੱਤਾ ਅਤੇ ਅੱਧੀ ਰਾਤ ਨੂੰ ਉਸਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਔਰਤ ਦੇ ਘਰ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਗੇਟ ਨੂੰ ਨੁਕਸਾਨ ਪਹੁੰਚਾਇਆ ਜਿੰਦਰ ਨੇ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਪੁਲਿਸ ਪਹੁੰਚੀ ਪਰ ਕੋਈ ਕਾਰਵਾਈ ਕੀਤੇ ਬਿਨਾਂ ਵਾਪਸ ਪਰਤ ਗਈ ਸੋਸ਼ਲ ਮੀਡੀਆ ਤੇ ਇੱਕ ਵਿਅਕਤੀ ਦੇ ਪਿਸਤੋਲ ਫੜੇ ਅਤੇ ਕਾਰ ਚਲਾਉਂਦੇ ਸਮੇਂ ਧਮਕੀਆਂ ਭਰਿਆ ਸੰਗੀਤ ਵਜਾਉਂਦੇ ਹੋਏ ਦੀ ਵੀਡੀਓ ਵੇਖ ਕੇ ਪੂਰਾ ਪਿੰਡ ਅਤੇ ਸਥਾਨਕ ਵਾਸੀ ਘਬਰਾ ਗਏ ਜਦੋਂ ਸਥਾਨਕ ਪੁਲਿਸ ਉਨਾਂ ਦੇ ਧਿਆਨ ਵਿੱਚ ਆਈ ਤਾਂ ਥਾਣਾ ਇੰਚਾਰਜ ਭੂਸ਼ਣ ਕੁਮਾਰ ਨੇ ਕਾਰਵਾਈ ਕੀਤੀ ਤੇ ਵਾਇਰਲ ਵੀਡੀਓ ਬਣਾਉਣ ਵਾਲੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਅਨੁਸਾਰ ਲੜਕਾ ਨਾਬਾਲਗ ਸੀ ਅਤੇ ਧਮਕੀ ਭਰਿਆ ਸੰਗੀਤ ਵਜੋਂਦੇ ਸਮੇਂ ਉਹ ਜਿਸ ਪਿਸਤੌਲ ਨੂੰ ਲਹਿਰਾ ਰਿਹਾ ਸੀ ਉਹ ਇੱਕ ਖਿਡੋਣਾ ਸੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲਿਸ ਨੇ ਬਿਨਾਂ ਕਿਸੇ ਜਾਂਚ ਦੇ ਨਾਬਾਲਕ ਨੂੰ ਪਿੰਡ ਵਾਪਸ ਭੇਜ ਦਿੱਤਾ ਤਾਂ ਉਸਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ ਇੱਕ ਪੰਚਾਇਤ ਮੈਂਬਰ ਦੇ ਘਰ ਉੱਤੇ ਹਮਲਾ ਕਰ ਦਿੱਤਾ। ਪੰਚਾਇਤ ਮੈਂਬਰ ਨੇ ਇੱਕ ਵਾਰ ਫਿਰ ਪੁਲਿਸ ਕੰਟਰੋਲ ਰੂਮ ਨੂੰ ਸ਼ਿਕਾਇਤ ਕੀਤੀ ਇਸ ਸੰਬੰਧ ਵਿੱਚ ਜਦੋਂ ਪੁਲਿਸ ਸਟੇਸ਼ਨ ਇਨਚਾਰਜ ਭੂਸ਼ਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਸਤੋਲ ਫੜੀ ਹੋਈ ਅਤੇ ਧਮਕੀ ਭਰਿਆ ਸੰਗੀਤ ਵਜਾਉਂਦੀ ਹੋਈ ਮੁੰਡਾ ਨਾਬਾਲਗ ਸੀ ਅਤੇ ਉਸ ਕੋਲ ਜੋ ਪਿਸਤੋਲ ਸੀ ਉਹ ਇੱਕ ਖਿਡੋਣਾ ਸੀ ਇਸ ਤੋਂ ਬਾਅਦ ਉਸ ਨਾਬਾਲਗ ਲੜਕੇ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।