ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਇਲਾਕੇ ਦੀ ਵਿੱਚ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਇਹ ਭਾਵੇਂ ਚੋਰੀ ਦੀਆਂ ਵਾਰਦਾਤਾਂ ਹੋਣ ਚਾਹੇ ਲੁੱਟਾ ਖੋਹਾਂ ਦੀਆਂ ਆਏ ਦਿਨ ਕੋਈ ਨਾ ਕੋਈ ਵਾਰਦਾਤ ਵੈਸਟ ਹਲਕੇ ਦੇ ਵਿੱਚੋਂ ਸਾਹਮਣੇ ਆ ਹੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬਸਤੀ ਦਾਨਿਸ਼ਮੰਦਾ ਦੇ ਉਜਾਲਾ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਚੋਰਾਂ ਨੂੰ ਉਥੋਂ ਦੇ ਲੋਕਾਂ ਨੇ ਰੰਗੇ ਹੱਥੀ ਮੋਬਾਇਲ ਚੋਰੀ ਕਰਦਿਆ ਨੂੰ ਫੜਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਇਹ ਜਾਣੇ ਇੱਕ ਚੋਰੀ ਦੀ ਮੋਟਰਸਾਈਕਲ ਉੱਤੇ ਸਵਾਰ ਸਨ । ਅਤੇ ਇਹਨਾਂ ਵਿੱਚੋਂ ਇੱਕ ਕਿਸੇ ਗਰੀਬ ਵਿਅਕਤੀ ਦਾ ਮੋਬਾਈਲ ਖੋਹ ਕੇ ਭੱਜ ਗਿਆ ਲੇਕਿਨ ਇਹ ਦੋ ਚੋਰ ਉਥੋਂ ਦੇ ਲੋਕਾਂ ਦੇ ਅੜਿਕੇ ਚੜ ਗਏ । ਜਿਹੜਾ ਜੀ ਉਮਰ ਕਰੀਬਨ 15 ਤੋਂ 16 ਸਾਲ ਦੇ ਵਿੱਚ ਹੈ ।
ਲੋਕਾਂ ਨੇ ਇਹਨਾਂ ਨੂੰ ਫੜ ਕੇ ਉੱਥੇ ਬਿਠਾ ਲਿਆ ਅਤੇ ਪੁਲਿਸ ਨੂੰ ਫੋਨ ਕਰ ਦਿੱਤਾ । ਜਿਸ ਦਾ ਮੋਬਾਈਲ ਖੋਹ ਕੇ ਭੱਜੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਸਾਨੂੰ ਫੋਨ ਵਾਪਸ ਕਰ ਦੇਣ ਤਾਂ ਅਸੀਂ ਇਹਨਾਂ ਨੂੰ ਛੱਡ ਦਵਾਂਗੇ। ਇਹਨਾ ਕੋਲੋ ਇਕ ਸਪਲੈਂਡਰ ਬਾਈਕ(PB 08-FJ8623)ਵੀ ਬਰਾਮਦ ਹੋਈ ਹੈ ਜੌ ਕੇ ਚੋਰੀ ਦੀ ਹੈ । ਜਿਸ ਦੀ ਫੋਟੋ ਪੋਸਟ ਵਿੱਚ ਜਾਰੀ ਕਰ ਦਿੱਤੀ ਗਈ ਹੈ । ਅਗਰ ਇਹ ਬਾਈਕ ਕਿਸੀ ਦੀ ਹੈ ਤਾਂ ਉਹ ਉਜਾਲਾ ਨਗਰ ਵਿੱਚ ਜਾ ਕੇ ਆਪਣਾ ਪਹਿਚਾਨ ਪਾਤਰ ਅਤੇ ਬਾਈਕ ਦੇ ਪੇਪਰ ਦਿਖਾ ਕੇ ਬਾਈਕ ਕੇ ਜਾ ਸਕਦਾ ਹੈ।