ਜੰਮੂ ਕਸ਼ਮੀਰ -(ਮਨਦੀਪ ਕੌਰ )- ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤੀਏ ਫੌਜ ਵਲੋਂ ਕਲ ਦਰ ਰਾਤ ਨੂੰ ਪਾਕਿਸਤਾਨ ਵਿਚਲੇ ਆਤੰਕੀ ਡੇਰਿਆ ਨੂੰ ਤਬਾਹ ਕੀਤਾ ਗਿਆ । ਜਿਸ ਦੇ ਜਵਾਬੀ ਕਾਰਵਾਈ ਕਰਦੇ ਪਾਕਿਸਤਾਨ ਨੇ ਪੁੰਛ ਦੇ ਗੁਰੂਦਵਾਰਾ ਵਿੱਚ ਫਿਰ ਤੋਂ ਅਟੈਕ ਕੀਤਾ ਹੈ । ਜਿਸ ਵਿੱਚ ਗੁਰੂਦਵਾਰਾ ਸਾਹਿਬ ਦਾ ਰਾਗੀ ਸਾਹਿਬ ਮਾਰੇ ਗਏ ।
ਇਸ ਤੋਂ ਬਾਅਦ ਵੀ ਪਾਕਿਸਤਾਨ ਵਲੋ ਗੋਲਾਬਾਰੀ ਨਹੀਂ ਰੁਕ ਰਹੀ । ਇਸ ਤੋਂ ਬਾਅਦ ਪਾਕਿਸਤਾਨ ਵਲੋਂ ਦੀ ਹੋਰ ਸਿੱਖ ਭਰਾਵਾਂ ਨੂੰ ਮਾਰਿਆ ਗਿਆ । ਜਿਹਨਾਂ ਦੀ ਪਹਿਚਾਨ ਅਮਰਜੀਤ ਸਿੰਘ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ। ਜਿਹਨਾਂ ਦੀ ਗੋਲਾਬਾਰੀ ਦੌਰਾਨ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਪੁੰਛ ਵਿੱਚ ਇੱਕ ਦੁਕਾਨ ਚਲਾਉਂਦੇ ਸਨ ਅਤੇ ਅਮਰਜੀਤ ਸਿੰਘ ਭਾਰਤੀ ਫੌਜ ਵਿੱਚੋਂ ਰਿਟਾਇਰ ਸਨ ।