ਮੋਹਾਲੀ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਦੋ ਸਕੂਲ ਦੀਆਂ ਬੱਸਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋ ਗਈ। ਦੱਸ ਦਈਏ ਇੱਕ ਬੱਸ ਕੁਰਾਲੀ ਵੱਲੋਂ ਆ ਰਹੀ ਸੀ ਜਦਕਿ ਇੱਕ ਰੋਂਗ ਸਾਈਡ ਤੋਂ ਆ ਰਹੀ ਸੀ। ਸੰਘਣ ਧੁੰਦ ਹੋਣ ਦੇ ਕਾਰਨ ਦੋਨਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ ਤਾਂ ਆਪਸ ਦੇ ਵਿੱਚ ਇਹ ਭਿਆਨਕ ਟੱਕਰ ਹੋ ਗਏ। ਦੱਸ ਦਈਏ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸਕੂਲ ਦੇ ਬੱਚੇ ਬੱਸ ਦੇ ਵਿੱਚ ਸਵਾਰ ਸਨ। ਇਸ ਹਾਦਸੇ ਦੇ ਵਿੱਚ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜਖਮੀ ਹੋਏ ਜਿਨਾਂ ਦੇ ਵਿੱਚੋਂ ਦੋ ਡਰਾਈਵਰ ਅਤੇ ਤਿੰਨ ਸਕੂਲੀ ਬੱਚੇ ਸਨ। ਜਿਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ।
ਇਸ ਹਾਦਸੇ ਦੇ ਵਿੱਚ ਇੱਕ ਡਰਾਈਵਰ ਦੀ ਲੱਤ ਟੁੱਟ ਗਈ ਅਤੇ ਦੂਜੇ ਦੇ ਸਿਰ ਉੱਪਰ ਸ਼ੇਰ ਟਾਂਕੇ ਲੱਗੇ ਹਨ। ਦੱਸ ਦਈਏ ਬੱਚਿਆਂ ਨੂੰ ਮਾਮੂਲੀ ਚੋਟਾਂ ਆਈਆਂ ਸਨ ਜਿਨਾਂ ਦੇ ਵਿੱਚੋਂ ਮਲਮ ਪੱਟੀ ਕਰਕੇ ਦੋ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਅਤੇ ਇੱਕ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਜਮੁਨਾ ਅਪਾਰਟਮੈਂਟ ਦੇ ਨਜ਼ਦੀਕ ਹੋਇਆ। ਇਹ ਆਸਾ ਸੈਂਟ ਐਜਰਾ ਸਕੂਲ ਅਤੇ DPS ਦਿੱਤਾ ਬੱਸਾਂ ਦੇ ਵਿਚਕਾਰ ਹੋਇਆ । ਇਸ ਹਾਦਸੇ ਤੋਂ ਬਾਅਦ ਦੋਨਾਂ ਸਕੂਲਾਂ ਦਾ ਸਟਾਫ ਮੌਕੇ ਉੱਤੇ ਪਹੁੰਚ ਗਿਆ ਗਨੀਮਤ ਇਹ ਰਹੀ ਕਿ ਇਸ ਦੇ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

