ਸੁਲਤਾਨਪੁਰ ਲੋਧੀ -(ਮਨਦੀਪ ਕੌਰ )- ਸੁਲਤਾਨਪੁਰ ਲੋਧੀ ਦੇ ਵਿੱਚ ਬਣੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਕੋਲ ਗਰਾਰੀ ਚੌਂਕ ਦੇ ਵਿੱਚ ਸਬਜੀ ਦੀ ਬੀੜੀ ਲਗਾ ਰਹੇ ਇਕ ਦੁਕਾਨਦਾਰ ਨੂੰ ਮਿਲਣ ਆਏ ਪਰਵਾਸੀ ਦੇ ਵੱਲੋਂ ਲੁੱਟ ਖੋਹ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਸਬੂਤ ਕੁਮਾਰ ਨਿਵਾਸੀ ਪਿੰਡ ਅਦਾਲਤ ਚੱਕ ਨੇ ਦੱਸਿਆ ਕਿ ਆਪਣੇ ਦੋਸਤ ਸੁਰਿੰਦਰ ਯਾਦਵ ਦੇ ਕੋਲ ਬੇਰ ਸਾਹਿਬ ਗੁਰਦੁਆਰੇ ਦੇ ਕੋਲ ਬੈਠਾ ਸੀ। ਇਨੀ ਦੇਰ ਨੂੰ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਉੱਤੇ ਆਏ ਅਤੇ ਪਹਿਲੇ ਤਾਂ ਉੱਥੇ ਖੜੇ ਰਹੇ । ਬਾਅਦ ਵਿੱਚ ਉਹਨਾਂ ਵੱਲੋਂ ਉਸ ਨੂੰ ਕਿਰਪਾਨ ਦਿਖਾ ਕੇ ਉਸਦੇ ਗਲ ਦੇ ਵਿੱਚੋਂ ਸੋਨੇ ਦਾ ਲੌਕਟ ਖੋਹ ਕੇ ਫਰਾਰ ਹੋ ਗਏ।
ਦੱਸ ਦਈਏ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ। ਸੋਨੇ ਨਾਲ ਲੌਕਟ ਖੋਣ ਦੇ ਮਗਰੋਂ ਇਹ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਇਸ ਮਾਮਲੇ ਦੇ ਵਿੱਚ ਸੁਰਿੰਦਰ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੇਰ ਸਾਹਿਬ ਗੁਰਦੁਆਰੇ ਦੇ ਕੋਲ ਗਰਾਰੀ ਚੱਕ ਚੌਂਕ ਦੇ ਵਿੱਚ ਸਬਜੀ ਦੀ ਰੇੜੀ ਲਗਾਉਂਦਾ ਹੈ ਅਤੇ ਇਹ ਦੋਵੇਂ ਉੱਥੇ ਬੈਠੇ ਹੋਏ ਸਨ ਇੰਨੀ ਦੇਰ ਨੂੰ ਪਿੱਛੋਂ ਦੋ ਅਣਪਛਾਤੇ ਨੌਜਵਾਨ ਆਉਂਦੇ ਹਨ ਅਤੇ ਉਸ ਦੇ ਦੋਸਤ ਸਬੂਤ ਕੁਮਾਰ ਦੇ ਗਲੇ ਦੇ ਵਿੱਚੋਂ ਕਿਰਪਾਨਾਂ ਦੀ ਨੌਕ ਉੱਤੇ ਸੋਨੇ ਦਾ ਲੋਕਟ ਲਵਾ ਕੇ ਲੁੱਟ ਕੇ ਫਰਾਰ ਹੋ ਜਾਂਦੇ ਹਨ।
ਇਹ ਸਾਰੀ ਵਾਰਦਾਤ ਉਥੋਂ ਦੇ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਆਸ-ਪਾਸ ਦੇ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ ਪਰ ਹਾਲੇ ਤੱਕ ਪੁਲਿਸ ਦੇ ਹੱਥ ਕੋਈ ਵੀ ਸਬੂਤ ਨਹੀਂ ਲੱਗਿਆ ਹੈ। ਪੀੜਿਤ ਦੇ ਅਨੁਸਾਰ ਉਨਾਂ ਕੋ ਲੁੱਟ ਖੋਹ ਦੀ ਵਾਰਦਾਤ ਦੇ ਕੁਝ ਸਮੇਂ ਬਾਅਦ ਹੀ ਆਰੀਆ ਸਮਾਜ ਚੌਂਕ ਨੇੜੇ ਫਿਰ ਤੋਂ ਲੁੱਟ ਖੋਹ ਦੀ ਵਾਰਦਾਤ ਹੋਈ । ਜਿਸ ਵਿੱਚ ਦੂਜੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸੋਨਮਦੀਪ ਨੇ ਦੱਸਿਆ ਕਿ ਉਹ ਮਾਮਲੇ ਦੀ ਹਰ ਬਰੀਕੀ ਦੀ ਤਰ੍ਹਾਂ ਜਾਂਚ ਕਰ ਰਹੇ ਹਨ ਅਤੇ ਸੀਸੀਟੀਵੀ ਖੰਗਾਲ ਰਹੇ ਹਨ। ਉਹਨਾਂ ਨੂੰ ਉਮੀਦ ਹੈ ਕਿ ਦੋਸ਼ੀ ਜੇਲ ਤੋਂ ਜਲਦ ਉਹਨਾਂ ਦੀ ਹਿਰਾਸਤ ਦੇ ਵਿੱਚ ਹੋਣਗੇ।

