ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੀ ਦਿਹਾਤੀ ਪੁਲੀਸ ਦੇ ਹੱਥ ਇੱਕ ਵੱਡੀ ਕਾਮਜਾਬੀ ਲੱਗੀ ਹੈ । ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਹੈ । ਉਨਾਂ ਨੇ ਵਾਰਤਾਲਾਪ ਕਰਦੇ ਹੋਏ ਦੱਸਿਆ ਹੈ ਕਿ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਦੋ ਮੁਜਰਮ ਵਿਕਰਮਜੀਤ ਸਿੰਘ ਉਫ ਬਿਕਰਮ ਅਤੇ ਕਰਨ ਨੂੰ ਰਾਜਾ ਸਾਂਸੀ ਅੰਮ੍ਰਿਤਸਰ ਵਿੱਚ NRI ਮਲਕੀਤ ਸਿੰਘ ਦੇ ਹੋਏ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ । ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਇਹ ਵੀ ਦੱਸਿਆ ਕਿ ਬਿਕਰਮਜੀਤ ਸਿੰਘ ਖਾਲਿਸਤਾਨੀ ਸੰਗਠਨ ਦੇ ਨਾਲ ਜੁੜਿਆ ਹੋਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਬਿਕਰਮਜੀਤ ਸਿੰਘ ਦਾ ਅਪਰਾਧਿਕ ਇਤਿਹਾਸ ਹੈ ਜਿਸਦੇ ਵਿੱਚ ਵਿਸਫੋਟਕ ਐਕਟ , ਕਤਲ ਦੀ ਕੋਸ਼ਿਸ਼ ਅਤੇ ਹਥਿਆਰਾ ਦੀ ਵਿਕਰੀ ਸਬੰਧੀ ਮਾਮਲੇ ਦਰਜ ਹਨ। ਇਸ ਤੋਂ ਇਲਾਵਾ 2018 ਦੇ ਵਿੱਚ ਹੋਏ ਰਾਜਾ ਸਾਂਸੀ ਦੇ ਵਿੱਚ ਹੋਏ ਧਾਰਮਿਕ ਹਮਲੇ ਦੇ ਵਿੱਚ ਵੀ ਇਹ ਸ਼ਾਮਿਲ ਸੀ।
ਪੁਲਿਸ ਨੇ ਇਸ ਦੀ ਹਿਰਾਸਤ ਦੇ ਵਿੱਚੋਂ ਚਾਰ ਪਿਸਤੋਲ, ਇੱਕ ਰਿਵਾਲਵਰ, ਇਕ ਪੀਐਕਸ ਪੰਜ ਵਿਦੇਸ਼ੀ ਬਣੀਆਂ, 30 ਕੈਲੀਬਰ ਪਿਸਤੋਲ, 45 ਕੈਲੀਬਰ ਵਿਦੇਸ਼ੀ ਬਣਿਆ ਪਿਸਤੋਲ, 32 ਕੈਲੀਬਰ ਪਿਸਤੋਲ ਅਤੇ ਇੱਕ ਰਿਵਾਲਵਰ, ਜਿਦਾ ਕਾਰਤੂਸ ਬਰਾਮਦ ਹੋਏ ਹਨ। ਅੱਗੇ ਪੁਲਿਸ ਨੇ ਦੱਸਿਆ ਕਿ ਬਾਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਮਾਂਡ ਲੈ ਕੇ ਪੁੱਛ ਪੜਤਾਲ ਜਾਰੀ ਹੈ।

