ਜਲੰਧਰ -(ਮਨਦੀਪ ਕੌਰ )- BSF ਚੌਂਕ ਦੇ ਕੋਲ ਕਰੀਬ ਰਾਤ 12.30 ਵਜੇ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ। ਇਸ ਘਟਨਾ ਦੇ ਵਿੱਚ ਦੋਨੋਂ ਗੱਡੀਆਂ ਨੁਕਸਾਨੀਆਂ ਗਈਆਂ। ਇਸ ਘਟਨਾ ਦੇ ਵਿੱਚ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਕਾਰ ਚਾਲਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਾਰਾਦਰੀ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪਠਾਨਕੋਟ ਨਿਵਾਸੀ ਵਿਪਿਨ ਮਲਹੌਤਰਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਰਬਨ ਸਟੇਟ ਫੇਸ-2 ਦੇ ਵਿੱਚੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਪਠਾਨਕੋਟ ਵਾਪਸ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਬੀਐਸਐਫ ਚੌਂਕ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੇ ਨਾਲ ਚੱਲ ਰਹੀ ਕਾਰ ਨੇ ਉਹਨਾਂ ਦੀ XUV ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਘਟਨਾ ਦੇ ਦੌਰਾਨ ਕਾਰ ਦੇ ਵਿੱਚ ਦੋ ਔਰਤਾਂ ਅਤੇ ਇੱਕ ਹੋਰ ਵਿਅਕਤੀ ਡਰਾਈਵਰ ਸਮੇਤ ਮੌਜੂਦ ਸੀ। ਕਿਸਮਤ ਦੇ ਨਾਲ ਸਾਰੇ ਸੁਰੱਖਿਅਤ ਬਚ ਗਏ।
ਦੂਜੀ ਤਰਫ ਬਸਤੀ ਦਾਨਿਸ਼ਮੰਦਾ ਨਿਵਾਸੀ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਾਲ ਹਵੇਲੀ ਦੇ ਵਿੱਚ ਖਾਣਾ ਖਾਣ ਜਾ ਰਹੇ ਸਨ। ਉਸ ਦੇ ਮੁਤਾਬਕ ਬੀਐਸਐਫ ਚੌਂਕ ਦੇ ਵਿੱਚ XUV ਕਾਰ ਨੇ ਉਹਨਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਸਕੋਰਪੀਓ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਦੋਨਾਂ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ। XUV ਚਾਲਕ ਨੇ ਸਕੋਰਪੀਓ ਕਾਰ ਚਾਲਕ ਉੱਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਆਰੋਪ ਲਗਾਏ ਹਨ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਸਕੋਰਪੀਓ ਚਾਲਕ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਏ। ਚਾਲਕਾ ਦੇ ਬਿਆਨਾਂ ਦੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।