ਸ਼੍ਰੀ ਮੁਕਤਸਰ ਸਾਹਿਬ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਏ ਗਈ ਮੁਹਿੰਮ ਦੇ ਤਹਿਤ ਪੁਲਿਸ ਤਸਕਰਾਂ ਦੇ ਖਿਲਾਫ ਸਖਤ ਰਵਈਆ ਵਰਤਦੀ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਤਸਕਰਾ ਖਿਲਾਫ ਸਖਤ ਐਕਸ਼ਨ ਲਏ ਜਾ ਰਹੇ ਹਨ। ਪੁਲਿਸ ਨੇ ਇਸ ਮੁਹਿਮ ਦੇ ਤਹਿਤ ਕਾਰਵਾਈ ਕਰਦੇ ਹੋਏ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹਨਾਂ 2 ਆਰੋਪੀਆਂ ਦੇ ਕਬਜ਼ੇ ਦੇ ਵਿੱਚੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਹੈ।
ਇਸ ਸਬੰਧ ਦੇ ਵਿੱਚ ਪੁਲਿਸ ਕਾਨਫਰੰਸ ਕਰਦੇ ਹੋਏ ਡੀਆਈਜੀ ਨਿਲਾਬਰੀ ਜਗਦੰਬੇ ਵਿਜੇ ਨੇ ਦੱਸਿਆ ਕਿ ਜਿਲਾ ਪੁਲਿਸ ਪ੍ਰਮੁੱਖ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ਾਂ ਅਨੁਸਾਰ ਸੀਆਈ ਏ-2 ਮਲੋਟ ਪੁਲਿਸ ਬਠਿੰਡਾ ਰੋਡ ਪੁੱਲ ਅਤੇ ਜੰਡਿਆਲਾ ਜਾਣ ਵਾਲੇ ਰੋਡ ਉੱਤੇ ਸਪੈਸ਼ਲ ਨਾਕਾ ਲਗਾਇਆ ਹੋਇਆ ਸੀ ਅਤੇ ਸ਼ੱਕੀ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਸੀ। ਏਸੀ ਦੌਰਾਨ ਕਾਰ ਨੰਬਰ DL CAQ -8675 ਨੂੰ ਰੋਕਿਆ ਗਿਆ ਜਿਸ ਦੇ ਵਿੱਚ ਦੋ ਨੌਜਵਾਨ ਸਵਾਰ ਸਨ ।
ਜਦੋਂ ਸ਼ੱਕੀ ਹਾਲਾਤਾਂ ਵਿੱਚ ਉਸ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਚਾਰ ਕਿਲੋ ਹੀਰੋਇਨ ਬਰਾਮਦ ਹੋਈ। ਫੜੇ ਹੋਏ ਤਸਕਰਾਂ ਦੀ ਪਹਿਚਾਣ ਮਨਪ੍ਰੀਤ ਸ਼ਰਮਾ ਉਰਫ ਪ੍ਰੀਤ ਨਿਵਾਸੀ ਹਰਗੋਬਿੰਦ ਨਗਰ ਮਲੋਟ , ਸੁਖਬੀਰ ਸਿੰਘ ਨਿਵਾਸੀ ਦਵਿੰਦਰਾ ਵਾਲੀ ਗਲੀ ਮਲੋਟ ਦੇ ਰੂਪ ਵਿੱਚ ਹੋਈ ਹੈ। ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸੁਖਬੀਰ ਉੱਪਰ ਪਹਿਲਾਂ ਵੀ ਸੱਤ ਮਾਮਲੇ ਦਰਜ ਹਨ ਜਦ ਕਿ ਮਨਪ੍ਰੀਤ ਸ਼ਰਮਾ ਉੱਤੇ ਇੱਕ ਮਾਮਲਾ ਦਰਜ ਹੈ।