ਪੰਜਾਬ -(ਮਨਦੀਪ ਕੌਰ )- ਪੰਜਾਬ ਵਿੱਚ ਮੀਂਹ ਹਨੇਰੀ ਤੋਂ ਬਾਅਦ ਨੌਤਪਾ ਸ਼ੁਰੂ ਹੋ ਗਿਆ ਹੈ । ਨੋ ਤਪਾ ਤੋਂ ਭਾਵ ਪੂਰੇ ਨੌ ਦਿਨ ਅੰਤ ਦੀ ਗਰਮੀ ਪੈਂਦੀ ਰਹੇਗੀ। ਬੀਤੀ ਸ਼ਾਮ ਜਾਨੀ ਕਿ ਸ਼ਨੀਵਾਰ ਨੂੰ ਮੀਹ ਪੈਣ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ । ਪਰ ਅੱਜ ਹਿਮਾਚਲ ਦੇ ਨਾਲ ਲੱਗਦੇ ਕੁਝ ਸ਼ਹਿਰਾਂ ਵਿੱਚ ਅੰਤ ਦੀ ਗਰਮੀ ਪੈਣ ਵਾਲੀ ਹੈ । ਹੀਟ ਵੇਵ ਲਈ ਯੈਲੋ ਅਲਰਟ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਸ਼ਹਿਰ ਵਿੱਚ 0.4 ਡਿਗਰੀ ਸੈਲਸੀਅਸ ਤਾਪਮਾਨ ਵੱਧ ਗਿਆ ਹਨ। ਹਾਲਾਂਕਿ ਮੀਹ ਹਨੇਰੀ ਤੋਂ ਬਾਅਦ ਇਹ ਤਾਪਮਾਨ ਘਟਦਾ ਨਜ਼ਰ ਆ ਰਿਹਾ ਸੀ। ਬੀਤੇ ਦਿਨੀ ਅਬੋਹਰ ਵਿੱਚ 41.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਜੋ ਕਿ ਬਾਕੀ ਸ਼ਹਿਰਾਂ ਨਾਲੋਂ ਸਭ ਤੋਂ ਜਿਆਦਾ ਵੱਧ ਸੀ।
ਤੋਂ ਬਾਅਦ ਮੌਸਮ ਵਿਭਾਗ ਨੇ ਨੌ ਤਪਾ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਕੁਝ ਸ਼ਹਿਰ ਪੂਰੇ ਨੌ ਦਿਨ ,, ਚੀਨ ਅਤੇ ਰਾਤ ਨੂੰ ਗਰਮ ਰਹਿਣ ਵਾਲੇ ਹਨ । ਤੇ ਕੁਝ ਸ਼ਹਿਰਾਂ ਦੇ ਵਿੱਚ ਮੀਹ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ
ਮੀਂਹ ਅਤੇ ਤੂਫਾਨ ਦਾ ਯੈਲੋ ਅਲਰਟ- ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂ ਸ਼ਹਿਰ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਹਨ । ਇਥੋਂ 40 ਤੇ 60 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚਲਣਗੀਆਂ।
ਲੂ ਦਾ ਯੈਲੋ ਅਲਰਟ- ਤਰਨ-ਤਾਰਨ,ਕਪੂਰਥਲਾ ,ਜਲੰਧਰ , ਪਟਿਆਲਾ ਸੰਗਰੂਰ ਅਤੇ ਲੁਧਿਆਣਾ ਦੇ ਵਿੱਚ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦਿਨ ਕੱਲ ਦੇ ਨਾਲੋਂ ਜਿਆਦਾ ਗਰਮ ਰਹਿਣ ਵਾਲਾ ਹੈ
ਲੂ ਦਾ ਔਰੰਜ ਅਲਰਟ – ਫਿਰੋਜ਼ਪੁਰ,ਫਾਜ਼ਿਲਕਾ, ਮੁਕਤਸਰ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਅਤੇ ਮਾਨਸਾ ਦੇ ਵਿੱਚ ਲੂ ਦਾ ਔਰੰਜ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਦੀਨ ਅਤੇ ਰਾਤ ਦੋਵੇਂ ਹੀ ਗਰਮ ਰਹਿਣ ਵਾਲੇ ਹਨ ।