ਪਟਿਆਲਾ -(ਮਨਦੀਪ ਕੌਰ )- ਪਟਿਆਲਾ ਜੇਲ ਦੇ ਵਿੱਚ ਇੱਕ ਕੈਦੀ ਨੇ ਤਿੰਨ ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ । ਤਿੰਨੋਂ ਸਾਬਕਾ ਕਰਮਚਾਰੀ ਬੁਰੀ ਤਰਹਾਂ ਜ਼ਖਮੀ ਹਨ। ਇਹਨਾਂ ਤਿੰਨਾਂ ਨੂੰ ਖੂਨ ਦੇ ਨਾਲ ਲੱਥ ਪੱਥ ਚੱਕ ਕੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਅਜੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਾਬਕਾ ਕਰਮਚਾਰੀ ਸੂਬਾ ਸਿੰਘ ਦੀ ਹਾਲਤ ਜਿਆਦਾ ਗੰਭੀਰ ਬਣੀ ਹੋਈ ਹੈ। ਪੁਲਿਸ ਜਲਦੀ ਹੀ ਇਸ ਮਾਮਲੇ ਦੇ ਵਿੱਚ ਬਿਆਨ ਜਾਰੀ ਕਰੇਗੀ ।
ਜਾਣਕਾਰੀ ਦੇ ਮੁਤਾਬਿਕ ਇੰਸਪੈਕਟਰ ਸੂਬਾ ਸਿੰਘ ਸੇਵਾ ਮੁਕਤ , ਡੀਐਸਪੀ ਗੁਰਬਚਨ ਸਿੰਘ, ਅਤੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਵੱਖ-ਵੱਖ ਮੁਕਦਮਿਆਂ ਹੇਠ ਸਜ਼ਾ ਕੱਟ ਰਹੇ ਸਨ। ਸੂਬਾ ਸਿੰਘ ਅਤੇ ਗੁਰਬਚਨ ਸਿੰਘ ਫਰਜੀ ਇਨਕਾਊਂਟਰ ਮੁਕਾਬਲੇ ਦੇ ਵਿੱਚ ਸਜ਼ਾ ਕੱਟ ਰਹੇ ਹਨ । ਜਦ ਕਿ ਇੰਸਪੈਕਟਰ ਇੰਦਰਜੀਤ ਸਿੰਘ ਡਰੱਗ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਹੈ।
ਸੂਤਰਾਂ ਅਨੁਸਾਰ ਬੀਤੇ ਦਿਨੀ ਤਿੰਨਾਂ ਦੀ ਸੰਦੀਪ ਉਰਫ ਸਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਇਕੱਲੇ ਸਨੀ ਨੇ ਤਿੰਨਾਂ ਉੱਤੇ ਹਮਲਾ ਕਰ ਦਿੱਤਾ । ਸਨੀ ਨੇ ਤਿੰਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਿਸੇ ਤਿੱਖੀ ਚੀਜ਼ ਦੇ ਨਾਲ ਵਾਰ ਕੀਤਾ ਅਤੇ ਤਿੰਨਾਂ ਨੂੰ ਇਕੱਲੇ ਹੀ ਬੁਰੀ ਤਰਹਾਂ ਜ਼ਖਮੀ ਕਰ ਖੂਨ ਨਾਲ ਲੱਥਪਥ ਕਰ ਦਿੱਤਾ। ਬਾਕੀ ਪੁਲਿਸ ਅੱਗੇ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਲਦੀ ਹੀ ਇਸਦੀ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਵੇਗੀ।