ਦਿੱਲੀ -(ਮਨਦੀਪ ਕੌਰ )-ਦਿੱਲੀ ਵਿੱਚ ਦੇ ਸਕੂਲਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅੱਜ ਸਵੇਰੇ ਦਿੱਲੀ ਦੇ ਹੋਰ 9 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਨੇ ਸਕੂਲ ਦੀਆਂ ਸਾਰੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ।
ਪੁਲਿਸ ਨੂੰ ਬੁੱਧਵਾਰ ਇਹ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ ਇਹ ਤੀਜਾ ਦਿਨ ਹੈ ਜਦੋਂ ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਿਛਲੇ ਦੋ ਦਿਨ ਜਾਂਚ ਵਿੱਚ ਬੰਬ ਵਾਲੀਆਂ ਧਮਕੀਆਂ ਝੂਠੀਆਂ ਸਾਬਤ ਹੋਈਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਦਵਾਰਕਾ ਦੇ ਸੇਂਟ ਥਾਮਸ ਸਕੂਲ ਨੂੰ ਸਵੇਰੇ 5:26 ਵਜੇ ਇੱਕ ਈਮੇਲ ਮਿਲਿਆ ਜਿਸ ਵਿੱਚ ਇਸ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਦੋਂ ਕਿ ਵਸੰਤ ਵੈਲੀ ਸਕੂਲ ਨੂੰ ਸਵੇਰੇ 6:30 ਵਜੇ ਅਜਿਹੀ ਹੀ ਧਮਕੀ ਮਿਲੀ। ਸੇਂਟ ਥਾਮਸ ਸਕੂਲ ਨੂੰ ਇਹ ਬੰਬ ਧਮਕੀ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, 7 ਹੋਰ ਸਕੂਲਾਂ ਨੂੰ ਵੀ ਬੰਬ ਧਮਕੀਆਂ ਮਿਲੀਆਂ ਹਨ।
1. ਸੇਂਟ ਥਾਮਸ (ਦਵਾਰਕਾ)
2. ਵਸੰਤ ਵੈਲੀ ਸਕੂਲ (ਵਸੰਤ ਕੁੰਜ)
3. ਮਦਰ ਇੰਟਰਨੈਸ਼ਨਲ (ਹੌਜ਼ ਖਾਸ)
4. ਰਿਚਮੰਡ ਗਲੋਬਲ ਸਕੂਲ, ਪੱਛਮੀ ਵਿਹਾਰ
5. ਨੇਵੀ ਸਕੂਲ, ਚਾਣਕਿਆਪੁਰੀ
6. ਸੀਆਰਪੀਐਫ, ਦਵਾਰਕਾ
7. ਸਰਦਾਰ ਪਟੇਲ
8. ਲਕਸ਼ਮਣ ਸਕੂਲ
9. ਸੇਂਟ ਸਟੀਫਨ ਕਾਲਜ, ਦਿੱਲੀ ਯੂਨਵਰਸਿਟੀ
ਸੇਂਟ ਸਟੀਫਨ ਕਾਲਜ , ਦਿੱਲੀ ਯੂਨੀਵਰਸਿਟੀ ਇਹਨਾਂ ਦੇ ਵਿੱਚ ਰਾਤ ਨੂੰ ਰੁਕਣ ਵਾਲੇ ਸਟਾਫ ਨੂੰ ਤੁਰੰਤ ਸੁਰੱਖਿਤ ਜਗ੍ਹਾ ਤੇ ਲੈ ਜਾਇਆ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ, ਬੰਬ ਸਕੁਐਡ, ਡੌਗ ਸਕੁਐਡ ਅਤੇ ਸਾਈਬਰ ਮਾਹਿਰਾਂ ਦੀਆਂ ਟੀਮਾਂ ਸਕੂਲਾਂ ਵਿੱਚ ਪਹੁੰਚੀਆਂ ਅਤੇ ਪੂਰੀ ਤਲਾਸ਼ੀ ਲਈ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।